ਟ੍ਰੈਫਿਕ ਪੁਲਿਸ ਮੁਲਾਜਮ਼ਾਂ ‘ਤੇ ਡਿੱਗੀ ਵਿਭਾਗ ਦੀ ਗਾਜ, ਹੋਈ ਛਾਂਟੀ

ਮੁਹਾਲੀ (ਇੰਟ.)- ਮੋਹਾਲੀ ਦੇ ਟ੍ਰੈਫਿਕ ਪੁਲਿਸ ਵਿਭਾਗ ਨੇ ਆਪਣੇ ਪੁਲਸ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ ਲੈਂਦਿਆਂ ਆਪਣੇ 150 ਮੁਲਾਜ਼ਮਾਂ ਨੂੰ ਵਿਭਾਗ ਵਿਚੋਂ ਲਾਂਬੇ ਕਰ ਦਿੱਤਾ ਹੈ।…

ਮੁਹਾਲੀ (ਇੰਟ.)- ਮੋਹਾਲੀ ਦੇ ਟ੍ਰੈਫਿਕ ਪੁਲਿਸ ਵਿਭਾਗ ਨੇ ਆਪਣੇ ਪੁਲਸ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ ਲੈਂਦਿਆਂ ਆਪਣੇ 150 ਮੁਲਾਜ਼ਮਾਂ ਨੂੰ ਵਿਭਾਗ ਵਿਚੋਂ ਲਾਂਬੇ ਕਰ ਦਿੱਤਾ ਹੈ। ਇਕ ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਇਹ ਕਾਰਵਾਈ ਵਿਭਾਗ ਵਲੋਂ ਇਸ ਲਈ ਕੀਤੀ ਗਈ ਕਿਉਂਕਿ ਉਨ੍ਹਾਂ ਦੇ ਸਰਵਿਸ ਰਿਕਾਰਡ ਵਿਚ ਰੈੱਡ ਐਂਟਰੀਆਂ ਸਨ, ਜਿਸ ਕਾਰਣ ਉਨ੍ਹਾਂ ਨੂੰ ਵਿਭਾਗ ਵਿਚੋਂ ਕੱਢ ਦਿੱਤਾ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਸਰਵਿਸ ਰਿਕਾਰਡ ਵਿੱਚ ਰੈੱਡ ਐਂਟਰੀਆਂ ਸਨ। ਇਸ ਲਈ ਇਹ ਕਦਮ‘ਵਿਭਾਗ ਨੂੰ ਸਾਫ ਕਰਨ’ਦੀ ਕੋਸ਼ਿਸ਼ ਸੀ।

Major Action Of Mohali Traffic Police, Transferred 150 Traffic Cops With  Dubious Record From Traffic Wing | ਮੁਹਾਲੀ ਟ੍ਰੈਫਿਕ ਪੁਲਿਸ ਦਾ ਵੱਡਾ ਐਕਸ਼ਨ,  ਟ੍ਰੈਫਿਕ ਵਿੰਗ 'ਚੋਂ ਕੱਢੇ 150 ਮੁਲਾਜ਼ਮ

ਆਰ ਅਸ਼ਵਿਨ ਨੇ ਇਸ ਖਿਡਾਰੀ ਨੂੰ ਦੱਸਿਆ ਦੂਜੀ ਟੀਮ ਤੋਂ ਜਿੱਤ ਖੋਹਣ ਵਾਲੀ ਖਿਡਾਰੀ

ਇਸ ਤੋਂ ਇਲਾਵਾ ਟ੍ਰੈਫਿਕ ਵਿੰਗ ਵਿੱਚੋਂ ਟ੍ਰਾਂਸਫਰ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਟ੍ਰੈਫਿਕ ਡਿਊਟੀ ਦੀ ਇਜਾਜ਼ਤ ਨਹੀਂ ਹੋਵੇਗੀ। ਮੁਹਾਲੀ ਟ੍ਰੈਫਿਕ ਪੁਲਿਸ ਨੇ ਲਗਪਗ ਦੋ ਮਹੀਨਿਆਂ ਅੰਦਰ ਹੀ 150 ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਕਿਹਾ ਟ੍ਰਾਂਸਫਰ ਕੀਤੇ ਗਏ ਮੁਲਾਜ਼ਮਾਂ ਦਾ ਸਰਵਿਸ ਰਿਕਾਰਡ ਠੀਕ ਨਹੀਂ ਸੀ ਤੇ ਉਨ੍ਹਾਂ ਦਾ ਫੀਡਬੈਕ ਵੀ ਠੀਕ ਨਹੀਂ ਸੀ। ਬਹੁਤ ਸਾਰੇ ਕਾਰਨ ਸਨ, ਉਨ੍ਹਾਂ ਨੂੰ ਟ੍ਰਾਂਸਫਰ ਕਰਨ ਦੇ ਜਿਵੇਂ ਸਰਵਿਸ ਰਿਕਾਰਡ ਵਿੱਚ ਰੈੱਡ ਐਂਟਰੀਜ਼ ਤੇ ਇਸ ਟ੍ਰੈਫਿਕ ਵਿੰਗ ਨੂੰ ਸਾਫ ਕੀਤਾ ਗਿਆ ਹੈ।

Mohali district: Traffic police fail to control rash driving as four speed  interceptors lie defunct | Cities News,The Indian Express

ਖੂਬਸੂਰਤ ਤੇ ਆਲੀਸ਼ਾਨ ਹੈ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਫਾਰਮਹਾਊਸ, ਖੁਦ ਸਾਂਝੀ ਕੀਤੀ ਵੀਡੀਓ

ਉਨ੍ਹਾਂ ਦੱਸਿਆ ਕਿ ਛਾਂਟੀ ਕੀਤੇ ਗਏ ਮੁਲਾਜ਼ਮ ਟ੍ਰੈਫਿਕ ਵਿੰਗ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ। ਅਧਿਕਾਰੀਆਂ ਨੇ ਅੱਗੇ ਕਿਹਾ ਕਿ ਉਨ੍ਹਾਂ ਜ਼ਿਲ੍ਹੇ ਦੇ ਸਾਰੇ ਥਾਣਿਆਂ ਨੂੰ ਇੱਕ ਸੰਦੇਸ਼ ਭੇਜਿਆ ਹੈ ਕਿ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾਵੇ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਕਿਸੇ ਕਿਸਮ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Leave a Reply

Your email address will not be published. Required fields are marked *