ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ‘ਚ ਨਸ਼ੇ ਦੇ ਕਾਰਨ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਪੰਜਾਬ ਸਰਕਾਰ ਦੁਆਰਾ ਨਸ਼ੇ ਨੂੰ ਲੈਕੇ ਲੱਖਾਂ ਕੀਤੇ ਹੋਏ ਦਾਅਵੇ ਖੋਖਲੇ ਨਜਰ ਆ ਰਹੇ ਹਨ। ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਨਸ਼ੇ ਦੇ ਕਾਰਨ ਪਿਓ-ਪੁੱਤ ਦਾ ਰਿਸ਼ਤਾ ਖਤਮ ਹੋ ਗਿਆ।
ਦਸ ਦਈਏ ਕਿ ਇਕ ਪਿਤਾ ਨੇ ਆਪਣੇ ਪੁੱਤ ਦਾ ਕੁਲਹਾੜੀ ਨਾਲ ਆਪਣਾ ਪੁੱਤ ਵੱਢ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਪਿਤਾ ਤੋਂ ਨਸ਼ੇ ਦੇ ਲਈ ਹਰ ਵੇਲੇ ਪੈਸੇ ਮੰਗਦਾ ਰਹਿੰਦਾ ਸੀ
ਜਿਸ ਕਾਰਨ ਦੁਖੀ ਹੋਕੇ ਪਿਤਾ ਨੇ ਆਪਣਾ ਪੁੱਤ ਨੂੰ ਕੁਲਹਾੜੀ ਦੇ ਨਾਲ ਵੱਢ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

