ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਚ 150 ਫੁੱਟ ਡੁੰਘੇ ਬੋਰਵੈੱਲ ਚ ਡਿੱਗੇ ਦੋ ਸਾਲ ਦੇ ਫਤਿਹਵੀਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਫਤਿਹਵੀਰ ਲਈ ਹਰ ਪਾਸੇ ਅਰਦਾਸਾਂ ਕੀਤੀਆਂ ਜਾ ਰਹਿਆਂ ਹਨ। ਉੱਥੇ ਹੀ ਡਾਕਟਰਾਂ ਵੱਲੋਂ ਫਤਿਹਵੀਰ ਦੀਆਂ ਤਾਜਾ ਰਿਪੋਰਟ ਜਾਰੀ ਕੀਤੀ ਗਈ ਹੈ। ਜਿਸ ਚ ਡਾਕਟਰਾਂ ਨੇ ਕਿਹਾ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਸੀਸੀਟੀਵੀ ਰਾਹੀ ਕੈਮਰੇ ਰਾਹੀ ਫਤਿਹ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਇਆ ਹਨ ਜਿਸ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਫਤਿਹਵੀਰ ਦੇ ਸਾਹ ਚੱਲ ਰਹੇ ਹਨ। ਨਾਲ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਫਤਿਹਵੀਰ ਦੇ ਹੱਥਾਂ ਤੇ ਸੋਜਿਸ਼ ਆ ਚੁੱਕੀ ਹੈ।
ਦੱਸਣਯੋਗ ਗੱਲ ਹੈ ਕਿ ਫਤਿਹਵੀਰ ਦੇ ਬਾਹਰ ਨਿਕਲਣ ਦੇ ਉਪਰੰਤ ਸਾਰੇ ਪ੍ਰਬੰਧ ਯਾਨਿ ਕੀ ਡਾਕਟਰੀ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਫਤਿਹਵੀਰ ਨੂੰ ਬੋਰਵੈੱਲ ਚ ਡਿੱਗੇ 40 ਘੰਟਿਆਂ ਤੋਂ ਵੱਧ ਹੋ ਚੁੱਕਿਆ ਹੈ। ਨਾਲ ਹੀ ਉਸਨੂੰ ਕੱਢਣ ਦੀ ਲਗਾਤਾਰ ਕੋਸ਼ਿਸ਼ਾ ਜਾਰੀ ਹਨ।

