ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੁਨਾਮ ਰੋਡ ਤੇ ਪੈਂਦੇ ਪਿੰਡ ਭਗਵਾਨਪੁਰਾ ਚ ਬੋਰਵੈੱਲ ਚ ਡਿੱਗੇ ਹੋਏ 2 ਸਾਲ ਦੇ ਮਾਸੂਮ ਫਤਿਹਵੀਰ ਨੂੰ ਕੱਢਣ ਦੀ ਮਸ਼ੱਕਤ ਲਗਾਤਾਰ ਜਾਰੀ ਹੈ।
ਦਸ ਦਈਏ ਕਿ ਪ੍ਰਸਾਸ਼ਨ ਵੱਲੋਂ ਵੀ ਬੱਚੇ ਨੂੰ ਬੋਰਵੇਲ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਗੱਲ਼ ਹੈ ਕਿ ਪਿਛਲੇ 40 ਘੰਟਿਆਂ ਤੋਂ ਲਗਾਤਾਰ ਹਰ ਕਿਸੇ ਵੱਲੋਂ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੱਚੇ ਦੀ ਸਲਾਮਤੀ ਲਈ ਹਰ ਥਾਂ ਤੇ ਅਰਦਾਸ ਕੀਤੀ ਜਾ ਰਹੀ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਖੁਦਾਈ ਦਾ ਕੰਮ 100 ਫੁੱਟ ਦੇ ਕਰੀਬ ਤੱਕ ਪਹੁੰਚ ਚੁੱਕਾ ਹੈ। ਦੱਸਣਯੋਗ ਗੱਲ ਹੈ ਕਿ 2 ਸਾਲ ਦਾ ਫਤਿਹਵੀਰ ਖੇਡਦੇ ਹੋਏ 150 ਫੁੱਟ ਬੋਰਵੈੱਲ ਚ ਡਿੱਗ ਗਿਆ ਸੀ।
ਜਿਸ ਤੋਂ ਬਾਅਦ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੋ ਕਿ ਹਲੇ ਵੀ ਜਾਰੀ ਹੈ। ਖੈਰ ਬੱਚੇ ਦੇ ਬਾਹਰ ਕੱਢੇ ਜਾਣ ਤੋਂ ਬਾਅਦ ਸਾਰੀਆਂ ਤਿਆਰੀਆਂ ਕੀਤੀਆ ਜਾ ਚੁੱਕਿਆ ਹਨ।


