ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿਨ੍ਹਾਂ ਨੇ ਆਪਣੀ ਗੱਡੀ ‘ਚ ਹੁਣ ਤੱਕ ਫਾਸਟੈਗ ਸਟੀਕਰ ਨਹੀਂ ਲਗਾਏ, ਉਨ੍ਹਾਂ ਨੂੰ ਹੁਣ ਟੋਲ ਪਲਾਜਾਂ ਤੋਂ ਅਪ-ਡਾਉਨ ਦੀ ਪਰਚੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਹੁਣ ਆਉਂਦੇ-ਜਾਉਂਦੇ ਦੋਵੇਂ ਸਮੇਂ ਪੂਰਾ ਟੋਲ ਟੈਕਸ ਦੇਣਾ ਪਏਗਾ। ਫਾਸਟੈਗ ਦੀ ਅੰਤਿਮ ਮਿਤੀ 15 ਜਨਵਰੀ ਨਿਰਧਾਰਿਤ ਕੀਤੀ ਗਈ ਸੀ।
ਨਵੇਂ ਨਿਯਮਾਂ ਅਨੁਸਾਰ, ਜੇ ਡਰਾਈਵਰ ਨੇ ਫਾਸਟੈਗ ਨਹੀਂ ਲਗਾਇਆ ਹੈ, ਤਾਂ ਉਨ੍ਹਾਂ ਨੂੰ ਅਪ-ਡਾਉਨ ਵਿੱਚ ਟੋਲ ਵਿੱਚ ਰਾਹਤ ਨਹੀਂ ਦਿੱਤੀ ਜਾਵੇਗੀ। ਟੋਲ ਪਲਾਜ਼ਾ ‘ਤੇ ਡਰਾਈਵਰ ਦੁਆਰਾ ਵਾਧੂ ਪੈਸੇ ਦਾ ਭੁਗਤਾਨ ਕਰਨਾ ਪਏਗਾ ਅਤੇ ਇਸ ਨਾਲ, ਜੇ ਡਰਾਈਵਰ ਕੋਲ ਫਾਸਟੈਗ ਵਿੱਚ ਪੈਸੇ ਨਹੀਂ ਹਨ ਅਤੇ ਉਹ ਫਾਸਟੈਗ ਲੇਨ ਵਿਚੋਂ ਲੰਘ ਰਿਹਾ ਹੈ ਤਾਂ ਉਸ ਤੋਂ ਦੁਗਣਾ ਪੈਸਾ ਵਸੂਲਿਆ ਜਾਵੇਗਾ।
ਇਸ ਤੋਂ ਪਹਿਲਾਂ ਅਜਿਹਾ ਨਹੀਂ ਹੋ ਰਿਹਾ ਸੀ। 15 ਜਨਵਰੀ ਤੋਂ ਬਾਅਦ ਲਾਗੂ ਕੀਤੇ ਗਏ ਨਿਯਮਾਂ ਮੁਤਾਬਿਕ ਉਨ੍ਹਾਂ ਡਰਾਈਵਰਾਂ ਤੋਂ ਦੁਗਣੇ ਪੈਸੇ ਵਸੂਲੇ ਜਾਣਗੇ. ਜਿੰਨ੍ਹਾਂ ਨੇ ਆਪਣੀ ਗੱਡੀ ‘ਤੇ ਫਾਸਟੈਗ ਸਟੀਕਰ ਨਹੀਂ ਲਗਵਾਇਆ ਹੈ। ਜੇ ਫਾਸਟੈਗ ਨੂੰ ਐਨਐਚਏਆਈ ਦੀ ਤਕਨੀਕੀ ਸਮੱਸਿਆ ਕਾਰਨ ਬਲੈਕਲਿਸਟ ਕੀਤਾ ਜਾਂਦਾ ਹੈ, ਤਾਂ ਡਰਾਈਵਰ ਤੋਂ ਪੈਸੇ ਨਹੀਂ ਲਏ ਜਾਣਗੇ।
ਲਾਡੋਵਾਲ ਟੋਲ ਪਲਾਜ਼ਾ ‘ਤੇ ਅਪ-ਡਾਉਨ ਲਈ 260 ਰੁਪਏ ਦਾ ਖਰਚਾ
ਕੈਸ਼ ਲੇਨ ਤੋਂ ਲੰਘ ਰਹੇ ਡਰਾਈਵਰਾਂ ਤੋਂ ਪਹਿਲਾਂ ਲਾਡੋਵਾਲ ਟੌਲ ਪਲਾਜ਼ਾ ਵਿਖੇ 195 ਰੁਪਏ ਅਪ-ਡਾਉਨ ਦੇ ਵਸੂਲ ਕੀਤੇ ਜਾਂਦੇ ਸਨ ਪਰ ਹੁਣ 260 ਰੁਪਏ ਵਸੂਲੇ ਜਾ ਰਹੇ ਹਨ। ਇਸ ਦਾ ਮਤਲਬ ਡਬਲ ਪੈਸਾ ਹੁਣ ਵਸੂਲਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ,ਟੋਲ ਪਲਾਜਾ ਵਾਲੇ ਬੰਦੇ ਦੀ ਜੇਬ ‘ਤੇ ਸਿੱਧਾ ਡਾਕਾ ਪਾ ਰਹੇ ਹਨ।
ਫਾਸਟੈਗ ‘ਚ ਪੈਸੇ ਖਤਮ ਹੋਣ ‘ਤੇ ਟੋਲ ਟੈਕਸ ਵਿਚੋਂ ਲੰਘਣਾ ਤੋਂ ਦੋ ਘੰਟੇ ਪਹਿਲਾਂ ਪਵਾਓ ਪੈਸੇ
ਅਧਿਕਾਰੀਆਂ ਦਾ ਕਹਿਣਾ ਹੈ ਕਿ, ਜੇਕਰ ਕਿਸੀ ਡਰਾਈਵਰ ਦੇ ਫਾਸਟੈਗ ਕਾਰਡ ‘ਚ ਪੈਸੇ ਨਹੀਂ ਹਨ ਅਤੇ ਉਸ ਨੂੰ ਕਿਸੇ ਕੰਮ ਤੋਂ ਟੋਲ ਟੈਕਸ ਤੋਂ ਲੰਘਣਾਂ ਹੈ ਤਾਂ ਫਾਸਟੈਗ ਨੂੰ ਘੱਟੋ-ਘੱਟ ਦੋ ਘੰਟੇ ਪਹਿਲਾਂ ਰਿਚਾਰਜ ਕਰਨਾ ਹੋਵੇਗਾ। ਨਹੀਂ ਤਾਂ ਫਾਸਟੈਗ ਕਾਲੀ ਸੂਚੀ ਟੋਲ ਪਲਾਜ਼ਾ ‘ਤੇ ਦਿਖਾਈ ਦੇਵੇਗੀ।



