ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੋਪੜ ’ਚ ਕਿਸਾਨਾਂ ਦੀਆਂ ਜ਼ਮੀਨਾਂ ਦਲਦਲ ਬਣ ਰਹੀਆਂ ਹਨ ਜਿਸ ਕਾਰਨ ਕਿਸਾਨ ਪ੍ਰਸਾਸ਼ਨ ਦੇ ਖਿਲਾਫ ਰੋਸ ਜਤਾ ਰਹੇ ਹਨ। ਦਸ ਦਈਏ ਕਿ ਨਗਰ ਕੌਸਲ ਦਾ ਗੰਦਾ ਪਾਣੀ ਖੇਤਾਂ ’ਚ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਦੀ ਉਪਜਾਈ ਜਮੀਨਾਂ ਦਲਦਲ ਬਣ ਰਹੀਆਂ ਹਨ।
ਜਮੀਨਾਂ ਦੇ ਖਰਾਬ ਹੋਣ ਦੇ ਕਾਰਨ ਕਿਸਾਨ ਪਰੇਸ਼ਾਨ ਹੋਏ ਪਏ ਹਨ ਪਰ ਪ੍ਰਸਾਸ਼ਨ ਇਸ ਮਸਲੇ ਦਾ ਹੱਲ ਨਹੀਂ ਕੱਢ ਰਹੀ ਹੈ ਜਿਸ ਕਾਰਨ ਕਿਸਾਨਾਂ ਵੱਲੋਂ ਪ੍ਰਸਾਸ਼ਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।







