ਵੈਕਸੀਨ ਦੀਆਂ ਦੋ ਡੋਜ਼ ਲੈਣ ਤੋਂ ਬਾਅਦ ਫਰਾਹ ਖਾਨ ਨੂੰ ਹੋਇਆ ਕੋਰੋਨਾ, ਕਾਮੇਡੀ ਸ਼ੋਅ ਤੋਂ ਹੋਈ ਰਿਪਲੇਸ

ਮੁੰਬਈ (ਇੰਟ.)- 56 ਸਾਲਾ ਫ਼ਿਲਮ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਹਾ ਖਾਨ ਅੱਜ ਬੁੱਧਵਾਰ ਕੋਰੋਨਾ ਪਾਜ਼ੀਟਿਵ ਪਾਈ ਗਈ। ਉਸ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ…

ਮੁੰਬਈ (ਇੰਟ.)- 56 ਸਾਲਾ ਫ਼ਿਲਮ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਹਾ ਖਾਨ ਅੱਜ ਬੁੱਧਵਾਰ ਕੋਰੋਨਾ ਪਾਜ਼ੀਟਿਵ ਪਾਈ ਗਈ। ਉਸ ਨੇ ਕਿਹਾ ਕਿ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਵਜੂਦ ਉਹ ਕੋਰੋਨਾ ਪਾਜ਼ੀਟਿਵ ਹੋ ਗਈ ਹੈ। ਇਸ ਲਈ ਕੁਝ ਸਮੇਂ ਲਈ ਫਰਾਹ ਖਆਨ ਨੇ ਕਾਮੇਡੀ ਸ਼ੋਅ ਤੋਂ ਬ੍ਰੇਕ ਲਿਆ ਹੈ। ਫਰਾਹ ਦੀ ਥਾਂ ਹੁਣ ਸ਼ੋਅ ਵਿਚ ਮੀਕਾ ਸਿੰਘ ਨਜ਼ਰ ਆਉਣਗੇ। ਫਰਾਹ ਨੇ ਇੰਸਟਾ ਸਟੋਰੀ ‘ਤੇ ਕੋਰੋਨਾ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਪੋਸਟ ਵਿਚ ਲਿਖਿਆ- ਮੈਂ ਹੈਰਾਨ ਹਾਂ ਕਿ ਇਹ ਇਸ ਲਈ ਹੋਇਆ ਕਿਉਂਕਿ ਮੈਂ ਕਾਲਾ ਟੀਕਾ ਨਹੀਂ ਲਗਾਇਆ ਸੀ।

Idea should be to give back to the needy when you have enough': Farah Khan  on helping people out amid lockdown

Read more- ਬਾਲੀਵੁੱਡ ਅਭਿਨੇਤਰੀ ਸਾਇਰਾ ਬਾਨੋ ਦੀ ਵਿਗੜੀ ਸਿਹਤ, ਹਸਪਤਾਲ ਦਾਖਲ

ਜਦੋਂ ਕਿ ਮੈਂ ਵੈਕਸੀਨ ਦੀਆਂ ਦੋ ਡੋਜ਼ ਲੈ ਚੁੱਕੀ ਹਾਂ। ਡਬਲ ਵੈਕਸੀਨ ਲੱਗੇ ਹੋਏ ਲੋਕਾਂ ਦੇ ਨਾਲ ਹੀ ਮੈਂ ਜ਼ਿਆਦਾਤਰ ਕੰਮ ਵੀ ਕੀਤਾ ਹੈ। ਫਿਰ ਵੀ ਮੈਂ ਕੋਰੋਨਾ ਪਾਜ਼ੇਟਿਵ ਪਾਈ ਗਈ ਹਾਂ। ਜਿਸ ਕਿਸੇ ਦੇ ਵੀ ਸੰਪਰਕ ਵਿਚ ਮੈਂ ਆਈ ਹਾਂ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਦਿੱਤੀ ਹੈ। ਫਿਰ ਵੀ ਕਿਸੇ ਨੂੰ ਦੱਸਣਾ ਜੇਕਰ ਮੈਂ ਭੁੱਲ ਗਈ ਹਾਂ ਤਾਂ ਆਪਣਾ ਟੇਸਟ ਕਰਵਾ ਲਵਾਂ. ਉਮੀਦ ਹੈ ਛੇਤੀ ਰਿਕਵਰ ਕਰਾਂਗੀ। ਫਰਾਹ ਖਾਨ ਨੇ ਹਾਲ ਹੀ ਵਿਚ ਕਈ ਰਿਐਲਿਟੀ ਸ਼ੋਅ ਲਈ ਸ਼ੂਟ ਕੀਤਾ ਸੀ। ਫਰਾਹ ਨੇ ਸੁਪਰ ਡਾਂਸਰ 4 ਵਿਚ ਸ਼ਿਲਪਾ ਸ਼ੈੱਟੀ ਦੇ ਨਾਲ ਸ਼ੂਟ ਕੀਤਾ ਸੀ। 30 ਅਗਸਤ ਨੂੰ ਫਰਾਹ ਸ਼ੋਅ ਦੇ ਸੈੱਟ ‘ਤੇ ਗਈ ਸੀ। ਫਰਾਹ ਨੇ ਕੌਣ ਬਣੇਗਾ ਕਰੋੜਪਤੀ 13 ਲਈ ਇਕ ਸਪੈਸ਼ਲ ਐਪੀਸੋਡ ਵੀ ਸ਼ੂਟ ਕੀਤਾ ਹੈ।

Leave a Reply

Your email address will not be published. Required fields are marked *