ਮਸ਼ਹੂਰ ਅਦਾਕਾਰਾ ਹਿਨਾ ਖਾਨ ਕੈਂਸਰ ਤੋਂ ਪੀੜਤ ਹੈ। ਉਹ ਤੀਜੀ ਸਟੇਜ ਦੇ ਕੈਂਸਰ ਵਿਰੁੱਧ ਲੜਾਈ ਲੜ ਰਹੀ ਹੈ। ਇਸ ਬਾਰੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ। ਉਦੋਂ ਤੋਂ ਹੀ ਹਿਨਾ ਸੋਸ਼ਲ ਮੀਡੀਆ ‘ਤੇ ਆਪਣੀ ਹੈਲਥ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਹਿਨਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਹਨ।
ਵੀਡੀਓ ਵਿੱਚ ਹਿਨਾ ਖੁਦ ਆਪਣੇ ਲੰਬੇ ਵਾਲਾਂ ਨੂੰ ਕੱਟ ਰਹੀ ਹੈ, ਕਿਉਂਕਿ ਕੈਂਸਰ ਵਿੱਚ ਕੀਮੋਥੈਰੇਪੀ ਦੌਰਾਨ ਵਾਲ ਡਿੱਗਦੇ ਹਨ। ਇਸ ਦੌਰਾਨ ਉਸ ਦੀ ਮਾਂ ਵੀ ਕਾਫੀ ਭਾਵੁਕ ਹੁੰਦੀ ਨਜ਼ਰ ਆਈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਹਿਨਾ ਕੁਰਸੀ ‘ਤੇ ਬੈਠੀ ਹੈ ਅਤੇ ਆਪਣੀ ਮਾਂ ਨੂੰ ਕਹਿ ਰਹੀ ਹੈ ਕਿ ਉਹ ਨਾ ਰੋਣ, ਉਹ ਸਿਰਫ ਆਪਣੇ ਵਾਲ ਕੱਟ ਰਹੀ ਹੈ। ਉਹ ਫੇਰ ਆਉਣਗੇ, ਤੁਸੀਂ ਵੀ ਕਈ ਵਾਰ ਵਾਲ ਕੱਟੇ ਤੇ ਉਹ ਫੇਰ ਆਏ ਨੇ ਨਾ, ਮੇਰੇ ਵੀ ਆਉਣਗੇ। ਹਾਲਾਂਕਿ ਇਸ ਦੌਰਾਨ ਉਸਦੀ ਮਾਂ ਰੋ ਰਹੀ ਹੈ। ਫਿਰ ਹਿਨਾ ਦੇ ਬੁਆਏਫ੍ਰੈਂਡ ਰੌਕੀ ਦੀ ਆਵਾਜ਼ ਆਉਂਦੀ ਹੈ ਅਤੇ ਉਹ ਕਹਿੰਦਾ ਹੈ ਕਿ ਚਲੋ ਆਂਟੀ, ਹੁਣ ਰੋਣਾ ਨਾ। ਉਹ ਫਿਰ ਕਹਿੰਦੀ ਹੈ ਕਿ ਮੈਂ ਪ੍ਰਾਰਥਨਾ ਕਰ ਰਹੀ ਹਾਂ। ਜੋ ਲੋਕ ਹਿਨਾ ਦੇ ਵਾਲ ਕੱਟਣ ਆਉਂਦੇ ਹਨ, ਉਹ ਹਿਨਾ ਨੂੰ ਵਾਲਾਂ ਦੀ ਪਹਿਲੀ ਪਰਤ ਕੱਟਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਹਿਨਾ ਆਪਣੇ ਵਾਲ ਕੱਟਦੀ ਹੈ ਅਤੇ ਫਿਰ ਉਹ ਹੇਅਰ ਸਟਾਈਲ ਬਣਾਉਂਦੀ ਹੈ।
View this post on Instagram
