ਨਾਨਕੇ ਆਇਆ 4 ਸਾਲਾ ਮਾਸੂਮ ਘਰੋਂ ਬਾਹਰ ਗਿਆ ਖੇਡਣ, ਬੇਕਾਬੂ ਆਟੋ ਨੇ ਦਰੜਿਆ, ਦਰਦਨਾਕ ਮੌਤ

ਅੰਮ੍ਰਿਤਸਰ – ਨਾਨਕੇ ਖੇਡਣ ਮੱਲਣ ਆਏ ਚਾਰ ਸਾਲਾ ਮਾਸੂਮ ਜਵਾਕ ਦੀ ਇਕ ਭਿਆਨਕ ਹਾਦਸੇ ਵਿਚ ਜਾਨ ਚਲੀ ਗਈ। ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ।…

ਅੰਮ੍ਰਿਤਸਰ – ਨਾਨਕੇ ਖੇਡਣ ਮੱਲਣ ਆਏ ਚਾਰ ਸਾਲਾ ਮਾਸੂਮ ਜਵਾਕ ਦੀ ਇਕ ਭਿਆਨਕ ਹਾਦਸੇ ਵਿਚ ਜਾਨ ਚਲੀ ਗਈ। ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਬੱਚੇ ਦੀ ਪਛਾਣ ਆਰੀਅਨ ਵਜੋਂ ਹੋਈ ਹੈ। ਨਾਨਕੇ ਘਰੋਂ ਬਾਹਰ ਖੇਡਣ ਗਏ ਆਰੀਅਨ ਨੂੰ ਬੇਕਾਬੂ ਆਟੋ ਨੇ ਦਰੜ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਪੂਰੇ ਇਲਾਕੇ ’ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਾਨਕੇ ਆਇਆ ਆਰੀਅਨ ਜਦੋਂ ਘਰੋਂ ਬਾਹਰ ਖੇਡਣ ਲਈ ਗਿਆ ਤਾਂ ਉਸ ਸਮੇਂ ਬੇਕਾਬੂ ਹੋਏ ਆਟੋ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਮਾਤਾ ਸੁਨਮ ਪਾਂਡੇ ਦਾ ਰੋ-ਰੋ ਬੁਰਾ ਹਾਲ ਸੀ, ਉਥੇ ਹੀ ਉਨ੍ਹਾਂ ਨੇ ਪੁਲਿਸ ਨੂੰ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਬਿਆਨ ਵੀ ਦਿੱਤਾ। ਪਤਾ ਲੱਗਾ ਹੈ ਕਿ ਮ੍ਰਿਤਕ ਬੱਚਾ ਦੇ ਪਰਿਵਾਰ ਵਾਲੇ ਕਿਸੇ ਹੋਰ ਸੂਬੇ ਵਿਚੋਂ ਰਹਿਣ ਵਾਲੇ ਹਨ, ਜੋ ਕਿ ਇਸ ਸਮੇਂ ਅੰਮ੍ਰਿਤਸਰ ਵਿਖੇ ਰਹਿ ਰਹੇ ਸਨ। ਘਟਨਾ ਥਾਣਾ ਡੀ ਡਵੀਜ਼ਨ ਅਧੀਨ ਆਉਦੇ ਇਨਰ ਸਰਕੂਲਰ ਰੋਡ ’ਤੇ ਵਾਪਰੀ ਹੈ। ਦੁਪਹਿਰ 1 ਵਜੇ ਦੇ ਕਰੀਬ ਪਰਿਵਾਰ ਅਤੇ ਲੋਕਾਂ ਨੇ ਨਮ ਅੱਖਾਂ ਨਾਲ ਬੱਚੇ ਦਾ ਅੰਤਿਮ ਸਸਕਾਰ ਕੀਤਾ।

Leave a Reply

Your email address will not be published. Required fields are marked *