ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੇ ਭਵਿੱਖ ਨੂੰ ਸੁਧਾਰਨ ਲਈ ਤੇ ਘਰ ਦੀ ਆਰਥਿਕ ਹਲਾਤਾਂ ਨੂੰ ਠੀਕ ਕਰਨ ਲਈ ਨੌਜਵਾਨ ਵਿਦੇਸ਼ ਵੱਲ ਨੂੰ ਜਾ ਰਹੇ ਹਨ ਪਰ ਟਰੈਵਲ ਏਜੰਟਾ ਲਈ ਇਹ ਇਕ ਧੰਦਾ ਬਣ ਚੁੱਕਿਆ ਜਿਸ ਕਾਰਨ ਉਹ ਇਹਨਾਂ ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਇਹਨਾਂ ਨੌਜਵਾਨਾਂ ਨੂੰ ਵਿਦੇਸ਼ ਚ ਫਸਾ ਦਿੰਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਗੁਰਾਇਆ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਫਰਜੀ ਟਰੈਵਲ ਏਜੰਟ ਨੇ ਧੋਖੇ ‘ਚ ਇਕ ਨੌਜਵਾਨ ਨੂੰ ਇੰਗਲੈਂਡ ਭੇਜਣ ਦੀ ਥਾਂ ਤੇ ਅਰਬ ਉਤਾਰ ਦਿੱਤਾ।
ਪੀੜਤ ਨੌਜਵਾਨ ਦੇ ਘਰਦੀਆਂ ਦਾ ਕਹਿਣਾ ਹੈ ਕਿ ਪਿਛਲੇ 10 ਮਹੀਨਿਆਂ ਤੋਂ ਉਹਨਾਂ ਦਾ ਪੁੱਤਰ ਅਰਮਾਨ ਚ ਫਸਿਆ ਹੋਇਆ ਹੈ। ਆਪਣੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਖਾਤਿਰ ਨੌਜਵਾਨ ਵਿਦੇਸ਼ ਜਾਉਣਾ ਚਾਹੁੰਦਾ ਸੀ ਪਰ ਕੁਝ ਲੋਕਾਂ ਨੇ ਉਸਨੂੰ ਆਪਣੇ ਝਾਂਸੇ ਚ ਫਸਾ ਲਿਆ ਤੇ ਨੌਜਵਾਨ ਕੋਲੋਂ 16 ਲੱਖ ਰੁਪਏ ਵੀ ਲੈ ਲਏ।
ਪਰ ਨੌਜਵਾਨ ਨੂੰ ਇੰਗਲੈਂਡ ਭੇਜਣ ਦੀ ਥਾਂ ਤੇ ਉਸਨੂੰ ਅਰਬ ਚ ਉਤਾਰ ਦਿੱਤਾ ਗਿਆ। ਜਿੱਥੇ ਉਸ ਨਾਲ ਤਸ਼ੱਦਦ ਢਾਹਿਆ ਜਾ ਰਿਹਾ ਹੈ। ਇਸ ਮਾਮਲੇ ਸੰਬੰਧੀ ਨੌਜਵਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਚ ਉਹ ਆਪਣੇ ਦੁਖ ਭਰੀ ਦਾਸਤਾਂ ਸੁਣਾ ਰਿਹਾ ਹੈ। ਨਾਲ ਹੀ ਉਸਨੇ ਸਰਕਾਰ ਕੋਲੋਂ ਉਸਨੇ ਮਦਦ ਦੀ ਗੁਹਾਰ ਵੀ ਲਗਾਈ ਹੈ।


