ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ‘ਚ ਸਥਾਨਕ ਪੁਲਿਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ 26 ਮਹੀਨਿਆਂ ਤੋਂ ਮਹਿਲਾ ਡੀਐਸਪੀ ਦਾ ਆਈਡੀ ਕਾਰਡ ਦਿਖਾ ਕੇ ਲੋਕਾਂ ਨੂੰ ਗੁਮਰਾਹ ਕਰਦਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਟੈਕਸੀ ਡਰਾਈਵਰ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਇਸ ਟੈਕਸੀ ਡਰਾਈਵਰ ਤੇ ਲੋਕਾਂ ਨੂੰ ਨਕਲੀ ਆਈਡੀ ਕਾਰਡ ਦਿਖਾ ਕੇ ਪੈਸੇ ਠੱਗਣ ਤੇ ਬਿਨ੍ਹਾਂ ਟੋਲ ਦਿੱਤੇ ਗੱਡੀ ਕੱਢਣ ਤੇ ਇਲਜਾਮ ਲਗੇ ਹੋਏ ਹਨ।
ਇਸ ਮਾਮਲੇ ਤੇ ਪੁਲਿਸ ਨੇ ਦੱਸਿਆ ਕਿ ਆਉਣ ਜਾਉਣ ਵਾਲੀ ਗੱਡੀਆਂ ਦੀ ਤਲਾਸ਼ੀ ਕਰ ਰਹੇ ਸੀ ਇਸ ਦੌਰਾਨ ਉਹਨਾਂ ਨੇ ਇਕ ਗੱਡੀ ਨੂੰ ਰੋਕਿਆ ਜਦੋ ਉਹਨਾਂ ਨੇ ਉਸ ਗੱਡੀ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਗੱਡੀ ਚੋਂ ਇਕ ਪਰਸ ਮਿਲਿਆ ਜਿਸ ਚ ਉਹਨਾਂ ਨੂੰ ਆਈਡੀ ਕਾਰਡ ਮਿਲਿਆ। ਜਿਸ ਬਾਰੇ ਉਕਤ ਵਿਅਕਤੀ ਨੇ ਆਪਣੀ ਭਾਬੀ ਦੱਸਿਆ।
ਪਰ ਪੁਲਿਸ ਦੀ ਸਖਤੀ ਵਰਤਣ ਤੋਂ ਬਾਅਦ ਉਸਨੇ ਸਾਰਾ ਸੱਚ ਕਬੂਲ ਲਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਪਤਾ ਚੱਲਿਆ ਕਿ ਮਹਿਲਾ ਡੀਐਸਪੀ ਅੰਮ੍ਰਿਤਸਰ ਤਾਇਨਾਤ ਹਨ ਤੇ ਕੁਝ ਸਮੇਂ ਪਹਿਲਾ ਉਹਨਾਂ ਦਾ ਪਰਸ ਚੋਰੀ ਹੋ ਗਿਆ ਸੀ। ਇਹਨਾਂ ਹੀ ਨਹੀ ਪਰਸ ‘ਚ ਉਸਦਾ ਏਟੀਐੱਮ ਵੀ ਸੀ ਜਿਸ ਦੇ ਪਿੱਛੇ ਪਿੰਨ ਨੰਬਰ ਵੀ ਲਿਖਿਆ ਹੋਇਆ ਸੀ। ਜਿਸ ਕਾਰਨ ਵਿਅਕਤੀ ਨੇ ਮਹਿਲਾ ਦੀ ਪਹਿਲਾ ਤਨਖਾਹ ਨਾਲ ਜੰਮ ਕੇ ਸ਼ੋਪਿੰਗ ਵੀ ਕੀਤੀ। ਬਹਰਾਲ ਇਸ ਮਾਮਲੇ ਚ ਪੁਲਿਸ ਨੇ ਆਰੋਪੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


