ਰੇਲ ਵਿਚ ਅਣਪਛਾਤੇ ਲੋਕਾਂ ਨਾਲ ਦੋਸਤੀ ਕਰਨੀ ਪਈ ਮਹਿੰਗੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੱਛਮੀ ਬੰਗਾਲ ਦੀ ਇਕ 20 ਸਾਲਾ ਲੜਕੀ ਨਾਲ ਡੇਰਾਬਸੀ ਵਿੱਚ ਇਕ ਨੌਜਵਾਨ ਨੇ ਬਲਾਤਕਾਰ ਕੀਤਾ। ਲੜਕੀ ਪੱਛਮੀ ਬੰਗਾਲ ਦੀ ਰਹਿਣ ਵਾਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਪੱਛਮੀ ਬੰਗਾਲ ਦੀ ਇਕ 20 ਸਾਲਾ ਲੜਕੀ ਨਾਲ ਡੇਰਾਬਸੀ ਵਿੱਚ ਇਕ ਨੌਜਵਾਨ ਨੇ ਬਲਾਤਕਾਰ ਕੀਤਾ। ਲੜਕੀ ਪੱਛਮੀ ਬੰਗਾਲ ਦੀ ਰਹਿਣ ਵਾਲੀ ਸੀ ਅਤੇ ਉਸ ਦੀ ਗਲਤੀ ਇੰਨੀ ਸੀ ਕਿ, ਉਸ ਨੇ ਰੇਲ ਸਫ਼ਰ ਦੌਰਾਨ ਕੁਲਵਿੰਦਰ ਸਿੰਘ ਨਾਮ ਦੇ ਵਿਅਕਤੀ ਨਾਲ ਦੋਸਤੀ ਕਰ ਲਈ ਸੀ। ਸਫ਼ਰ ਦੌਰਾਨ ਨੌਜਵਾਨ ਨੇ ਉਸ ਨੂੰ ਦੱਸਿਆ ਕਿ, ਉਸ ਨੂੰ ਚੰਡੀਗੜ੍ਹ ਜਾਣਾ ਹੈ, ਪਰ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਤੋਂ ਨੌਜਵਾਨ ਉਸਨੂੰ ਚੰਡੀਗੜ੍ਹ ਦੇ ਬਹਾਨੇ ਡੇਰਾਬਸੀ ਦੇ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਇਕ ਹੋਟਲ ਲੈ ਆਇਆ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਲੜਕਾ ਨੇ ਕਿਹਾ ਕਿ, ਲੜਕੇ ਨੇ ਉਸਨੂੰ ਨਸ਼ੀਲੀ ਦਵਾਈ ਪਿਲਾ ਕੇ ਬਲਾਤਕਾਰ ਕੀਤਾ।

ਲ਼ੜਕੀ ਦਾ ਕਹਿਣਾ ਹੈ ਕਿ, ਜਦੋਂ ਉਸ ਨੂੰ ਹੋਸ਼ ਆਇਆ, ਤਾਂ ਉਸ ਦੇ ਸਰੀਰ ‘ਤੇ ਕਪੜੇ ਨਹੀਂ ਸਨ ਅਤੇ ਲੜਕਾ ਹੋਟਲ ਦੇ ਕਮਰੇ ਤੋਂ ਗਾਇਬ ਸੀ। ਇਸ ਤੋਂ ਬਾਅਦ ਲੜਕੀ ਸ਼ੁੱਕਰਵਾਰ ਸਵੇਰੇ ਚਾਰ ਵਜੇ ਹੋਟਲ ਤੋਂ ਬਾਹਰ ਆਈ ਅਤੇ ਹੈਲਪਲਾਈਨ ਨੰਬਰ 112 ਤੇ ਕਾਲ ਕੀਤੀ ਪਰ ਪੁਲਿਸ ਸਮੇਂ ਸਿਰ ਨਹੀਂ ਪਹੁੰਚੀ। ਲੜਕੀ ਨੇ ਮੌਕੇ ‘ਤੇ ਹੋਟਲ ਛੱਡਣਾ ਚੰਗਾ ਸਮਝਿਆ।

ਵਿਦਿਆਰਥੀ ਪੱਛਮੀ ਬੰਗਾਲ ਤੋਂ ਲੁਧਿਆਣਾ, ਕਰਾਟੇ ਮੁਕਾਬਲੇ ਵਿੱਚ ਹਿੱਸਾ ਲੈਣ ਆਈ ਸੀ

ਪੁਲਿਸ ਅਨੁਸਾਰ ਪੀੜਤ ਲੜਕੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਤੋਂ ਲੁਧਿਆਣਾ ਵਿੱਚ ਕਰਾਟੇ ਮੈਚ ਵਿੱਚ ਹਿੱਸਾ ਲੈਣ ਲਈ ਆਈ ਸੀ। ਰੇਲ ਗੱਡੀ ਵਿੱਚ ਉਸਨੂੰ ਕੁਲਵਿੰਦਰ ਨਾਮ ਦਾ ਇੱਕ ਨੌਜਵਾਨ ਮਿਲਿਆ। ਦੋਵਾਂ ‘ਚ ਦੋਸਤੀ ਹੋ ਗਈ।  ਉਹ ਵੀਰਵਾਰ ਰਾਤ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਉਤਰਨ ਤੋਂ ਬਾਅਦ ਕੁਲਵਿੰਦਰ ਦੇ ਨਾਲ ਇਕ ਆਟੋ ‘ਚ ਚੰਡੀਗੜ੍ਹ ਲਈ ਰਵਾਨਾ ਹੋਈ।

ਰਸਤੇ ਵਿਚਾਲੇ ਕੁਲਵਿੰਦਰ ਸਿੰਘ ਨੇ ਆਰਾਮ ਕਰਨ ਦਾ ਬਹਾਨਾ ਲਾ ਕੇ ਇੱਕ ਹੋਟਲ ਵਿੱਚ ਉਸ ਨੂੰ ਲੈ ਕੇ ਪਹੁੰਚਿਆ। ਕਮਰਾ ਬੁਕ ਕਰਨ ਤੋਂ ਕੁਝ ਦੇਰ ਬਾਅਦ ਖਾਣ ਦੀ ਚੀਜ ‘ਚ ਉਸ ਨੂੰ ਕੁਝ ਨਸ਼ਾ ਦੇ ਦਿੱਤਾ, ਜਦੋ ਲੜਕੀ ਨੂੰ ਹੋਸ਼ ਆਇਆ ਤਾਂ ਉਸ ਦੇ ਨਾਲ ਉਹ ਨੌਜਵਾਨ ਹੈਵਾਨੀਅਤ ਵੇਖਾ ਚੁੱਕਿਆ ਸੀ ਅਤੇ ਮੌਕੇ ‘ਤੇ ਫਰਾਰ ਹੋ ਗਿਆ ਸੀ।


ਪਹਿਲਾ ਕੁਝ ਦੱਸਣ ਤੋਂ ਮਨਾਂ ਕੀਤਾ,  ਬਾਅਦ ਵਿੱਚ ਪੂਰੀ ਕਹਾਣੀ ਸੁਣਾਈ

ਪੁਲਿਸ ਦੇ ਪੁੱਛਣ ‘ਤੇ ਪਹਿਲਾਂ ਤਾਂ ਲੜਕੀ ਨੇ ਕੁਝ ਗਲਤ ਨਾ ਹੋਣ ਦਾ ਬਿਆਨ ਦਿੱਤਾ ਅਤੇ ਬਾਅਦ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਦਿੱਤੇ ਬਿਆਨ ਵਿੱਚ ਉਸਨੇ ਦੋਸ਼ ਲਾਇਆ ਕਿ, ਕੁਲਵਿੰਦਰ ਸਿੰਘ ਨਾਮ ਦਾ ਇੱਕ ਨੌਜਵਾਨ ਉਸ ਨੂੰ ਧੋਖਾ ਦੇ ਕੇ ਡੇਰਾਬਸੀ ਲੈ ਆਇਆ, ਜਿੱਥੇ ਇਕ ਹੋਟਲ ਵਿੱਚ ਆਰਾਮ ਕਰਨ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਰਾਰ ਹੋ ਗਿਆ। ਐਸਐਚਓ ਦੇ ਅਨੁਸਾਰ ਪੁਲਿਸ ਨੇ ਪੀੜਿਤਾ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ  ਅਣਪਛਾਤੇ ਨੌਜਵਾਨ ਦੀ ਖੋਜ ਕਰ ਰਹੀ ਹੈ। ਹੋਟਲ ਸਰਤਾਜ ਜਿਸ ਵਿਚ ਲੜਕੀ ਰਹੀ, ਨੇ ਆਪ੍ਰੇਟਰ ਨੂੰ ਰਿਕਾਰਡ ਸਮੇਤ ਥਾਣੇ ਬੁਲਾਇਆ ਹੈ।

 

 

Leave a Reply

Your email address will not be published. Required fields are marked *