ਯੂਰਪ ਦੇ ਇਸ ਦੇਸ਼ ਨੇ ਜਿੱਤੀ ਕੋਰੋਨਾ ਤੋਂ ਜੰਗ ! ਖੁਦ ਨੂੰ ਐਲਾਨਿਆ ਕੋਰੋਨਾ ਮੁਕਤ ਦੇਸ਼ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਅਮਰੀਕਾ ਤੋਂ ਬਾਅਦ ਸੱਭ ਤੋਂ ਜ਼ਿਆਦਾ ਕਹਿਰ ਯੂਰਪ ਦੇ ਦੇਸ਼ਾਂ ਵਿਚ ਮਚਾਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਅਮਰੀਕਾ ਤੋਂ ਬਾਅਦ ਸੱਭ ਤੋਂ ਜ਼ਿਆਦਾ ਕਹਿਰ ਯੂਰਪ ਦੇ ਦੇਸ਼ਾਂ ਵਿਚ ਮਚਾਇਆ ਹੋਇਆ ਹੈ। ਇਟਲੀ, ਸਪੇਨ, ਜ਼ਰਮਨੀ ਅਤੇ ਫਰਾਂਸ ਵਰਗੇ ਦੇਸ਼ ਕੋਰੋਨਾ ਦੀ ਸੱਭ ਤੋਂ ਵੱਧ ਮਾਰ ਝੇਲ ਰਹੇ ਹਨ ਪਰ ਉੱਥੇ ਹੀ ਯੂਰਪੀਅਨ ਯੂਨੀਅਨ ਦੇ ਇਕ ਦੇਸ਼ ਸਲੋਵੇਨੀਆ ਨੇ ਬੀਤੇ ਸ਼ੁੱਕਰਵਾਰ ਨੂੰ ਖੁਦ ਨੂੰ ਕੋਰੋਨਾ ਮੁਕਤ ਦੇਸ਼ ਐਲਾਨ ਦਿੱਤਾ ਹੈ।

ਖੁਦ ਨੂੰ ਕੋਰੋਨਾ ਤੋਂ ਮੁਕਤ ਐਲਾਨਣ ਵਾਲਾ ਸਲੋਵੇਨੀਆ ਪਹਿਲਾ ਯੂਰੋਪੀਅਨ ਦੇਸ਼ ਬਣ ਚੁੱਕਿਆ ਹੈ। ਸਲੋਵੇਨੀਆ ਦੀ ਸਰਕਾਰ ਨੇ ਕਿਹਾ ਹੈ ਕਿ ਕੋਵਿਡ-19 ਦਾ ਸੰਕਰਮਨ ਹੁਣ ਕੰਟਰੋਲ ਵਿਚ ਹੈ ਉਨ੍ਹਾਂ ਨੂੰ ਖਾਸ ਸਿਹਤ ਉਪਾਵਾਂ ਦੀ ਜ਼ਰੂਰਤ ਨਹੀਂ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੱਥੇ ਪਿਛਲੇ ਦੋ ਹਫ਼ਤਿਆਂ ਵਿਚ ਹਰ ਦਿਨ ਸੱਤ ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ। ਸਰਕਾਰ ਨੇ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਦੇ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਸਲੋਵੇਨੀਆ ਆਉਣ ਦੀ ਛੁੱਟ ਹੈ। ਉਨ੍ਹਾਂ ਨੂੰ ਸੱਤ ਦਿਨਾਂ ਦੇ ਲਈ ਕੁਆਰੰਟਿੰਨ ਰਹਿਣਾ ਜ਼ਰੂਰੀ ਨਹੀਂ ਹੋਵੇਗਾ ਹਾਲਾਂਕਿ ਜਿਹੜੇ ਲੋਕ ਯੂਰਪੀਅਨ ਯੂਨੀਅਨ ਦੇ ਵਾਸੀ ਨਹੀਂ ਹਨ ਉਨ੍ਹਾਂ ਨੂੰ 14 ਦਿਨਾਂ ਤੱਕ ਕੁਆਰੰਟਿੰਨ ਹੋਣਾ ਲਾਜ਼ਮੀ ਹੋਵੇਗਾ। ਸਰਕਾਰ ਨੇ ਕੋਰੋਨਾ ਨੂੰ ਮੁੜ ਤੋਂ ਫੈਲਣ ਤੋਂ ਰੋਕਣ ਲਈ ਨਾਗਰਿਕਾਂ ਨੂੰ ਸਾਵਧਾਨੀਆਂ ਵਰਤਣ ਦੇ ਵੀ ਹੁਕਮ ਦਿੱਤੇ ਹਨ। ਨਾਗਰਿਕਾਂ ਨੂੰ ਜ਼ਰੂਰੀ ਨਿਯਮ ਜਿਵੇਂ ਸੋਸ਼ਲ ਡਿਸਟੈਂਸਿੰਗ, ਮਾਸਕ ਪਹਿਣਨਾ ਅਤੇ ਹੱਥਾਂ ਨੂੰ ਸਾਫ਼ ਰੱਖਣ ਦੀ ਪਾਲਣਾ ਕਰਨੀ ਹੋਵੇਗੀ। ਦੱਸ ਦਈਏ ਕਿ ਸਲੋਵੇਨੀਆ ਵਿਚ ਪਹਿਲਾ ਕੋਰੋਨਾ ਦਾ ਮਾਮਲਾ 4 ਮਾਰਚ ਨੂੰ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ 12 ਮਾਰਚ ਨੂੰ ਸਰਕਾਰ ਨੇ ਕੋਰੋਨਾ ਨੂੰ ਰਾਸ਼ਟਰ ਵਿਆਪੀ ਮਹਾਮਾਰੀ ਐਲਾਨ ਦਿੱਤਾ ਸੀ। ਸਲੋਵੇਨੀਆ ਵਿਚ 13 ਮਈ ਤੱਕ 1,467 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 103 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

Leave a Reply

Your email address will not be published. Required fields are marked *