Urvashi Rautela ਨੇ ਨੇਤਨਯਾਹੂ ਨੂੰ ਸਿਖਾਈ ਹਿੰਦੀ, ਕਿਹਾ ‘ਸਭ ਸ਼ਾਨਦਾਰ, ਸਭ ਵਧੀਆ’

ਯੇਰੂਸ਼ਲਮ- ਬਾਲੀਵੁੱਡ ਦੀਵਾ (Bollywood Diva) ਉਰਵਸ਼ੀ ਰੌਤੇਲਾ (Urvashi Rautela) ਅਤੇ ਇਜ਼ਰਾਈਲ (Israel) ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਦੀ ਮੁਲਾਕਾਤ ਇਨ੍ਹੀਂ ਦਿਨੀਂ ਸੁਰਖੀਆਂ…

ਯੇਰੂਸ਼ਲਮ- ਬਾਲੀਵੁੱਡ ਦੀਵਾ (Bollywood Diva) ਉਰਵਸ਼ੀ ਰੌਤੇਲਾ (Urvashi Rautela) ਅਤੇ ਇਜ਼ਰਾਈਲ (Israel) ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (Benjamin Netanyahu) ਦੀ ਮੁਲਾਕਾਤ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਮਿਸ ਯੂਨੀਵਰਸ 2021 (Miss Universe 2021) ਮੁਕਾਬਲੇ ਨੂੰ ਜੱਜ ਕਰਨ ਲਈ ਇਜ਼ਰਾਈਲ ਗਈ ਉਰਵਸ਼ੀ ਨੇ ਇੱਥੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਚੰਗਾ ਸਮਾਂ ਬਿਤਾਇਆ। ਉਰਵਸ਼ੀ ਨੇ ਬੈਂਜਾਮਿਨ ਨੇਤਨਯਾਹੂ ਨੂੰ ਭਗਵਦ ਗੀਤਾ (Bhagavad Gita) ਭੇਟ ਕੀਤੀ। ਇਸ ਤੋਂ ਇਲਾਵਾ ਦੋਹਾਂ ਨੇ ਇਕ ਦੂਜੇ ਨੂੰ ਆਪਣੇ-ਆਪਣੇ ਦੇਸ਼ ਦੀ ਭਾਸ਼ਾ ਵੀ ਸਿਖਾਈ।

Also Read: ਮੁੰਬਈ ਦੇ ਡਾਂਸ ਬਾਰ ‘ਤੇ ਪੁਲਿਸ ਦਾ ਛਾਪਾ, ਤਹਿਖਾਨੇ ‘ਚ ਇਤਰਾਜ਼ਯੋਗ ਹਾਲਤ ‘ਚ ਮਿਲੀਆਂ 17 ਡਾਂਸਰਾਂ

ਉਰਵਸ਼ੀ ਨੇ ਇਸ ਫਨੀ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਬੈਂਜਾਮਿਨ ਕਹਿੰਦੇ ਹਨ- ‘ਮੈਂ ਤੁਹਾਨੂੰ ਹਿਬਰੂ ਦੇ ਸ਼ਬਦ ਸਿਖਾਵਾਂਗਾ ਅਤੇ ਤੁਸੀਂ ਮੈਨੂੰ ਹਿੰਦੀ ਦੇ ਸ਼ਬਦ ਸਿਖਾਓ। ਜਦੋਂ ਅਸੀਂ ਕਹਿੰਦੇ ਹਾਂ ਕਿ ਸਭ ਕੁਝ ਠੀਕ ਹੈ ਤਾਂ ਅਸੀਂ ‘ਸਾਬਾ’ ਕਹਿੰਦੇ ਹਾਂ। ਇਹ ਹਿਬਰੂ ਨਹੀਂ ਹੈ ਪਰ ਅਸੀਂ ਇਸਨੂੰ ਸਬਾਬਾ ਕਹਿੰਦੇ ਹਾਂ।’ ਇਸ ਤੋਂ ਬਾਅਦ ਉਹ ਪੁੱਛਦੇ ਹਨ, ‘ਸਭ ਠੀਕ ਹੈ, ਇਸ ਨੂੰ ਭਾਰਤ ਵਿਚ, ਹਿੰਦੀ ਵਿਚ ਕਿਵੇਂ ਕਿਹਾ ਜਾਂਦਾ ਹੈ?’ ਇਸ ‘ਤੇ ਉਰਵਸ਼ੀ ਉਸ ਨੂੰ ਕਹਿੰਦੀ ਹੈ-‘ਸਭ ਸ਼ਾਨਦਾਰ, ਸਭ ਵਧੀਆ।’

 

Also Read: ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਦੇ ਫ਼ੈਸਲੇ ਖਿਲਾਫ ਹਾਈ ਕੋਰਟ ਪਹੁੰਚਿਆ ਰਾਮ ਰਹੀਮ

ਬੈਂਜਾਮਿਨ ਨੇਤਨਯਾਹੂ ਨੇ ਉਰਵਸ਼ੀ ਦੇ ਸ਼ਬਦਾਂ ਨੂੰ ਦੁਹਰਾਇਆ, ‘ਸਭ ਸ਼ਾਨਦਾਰ, ਸਭ ਵਧੀਆ।’ ਬੈਂਜਾਮਿਨ ਨੇ ਹਿੰਦੀ ‘ਚ ਇਹ ਗੱਲ ਇੰਨੀ ਵਧੀਆ ਕਹੀ ਕਿ ਉਰਵਸ਼ੀ ਨੇ ਵੀ ਤਾੜੀਆਂ ਮਾਰ ਦਿੱਤੀਆਂ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਉਰਵਸ਼ੀ ਨੇ ਭਗਵਦ ਗੀਤਾ ਕੀਤੀ ਭੇਟ
ਕੁਝ ਸਮਾਂ ਪਹਿਲਾਂ ਉਰਵਸ਼ੀ ਨੇ ਬੈਂਜਾਮਿਨ ਨੇਤਨਯਾਹੂ ਦੀਆਂ ਭਗਵਦ ਗੀਤਾ ਭੇਂਟ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਮੇਰੀ ਭਗਵਦ ਗੀਤਾ: ਜਦੋਂ ਦਿਲ ਤੋਂ ਕੋਈ ਤੋਹਫਾ ਸਹੀ ਸਮੇਂ ਅਤੇ ਸਹੀ ਜਗ੍ਹਾ ‘ਤੇ ਸਹੀ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਅਤੇ ਬਦਲੇ ‘ਚ ਕਿਸੇ ਹੋਰ ਚੀਜ਼ ਦੀ ਉਮੀਦ ਨਾ ਹੋਵੇ ਤਾਂ ਉਹ ਤੋਹਫਾ ਹਮੇਸ਼ਾ ਪਿਓਰ ਹੁੰਦਾ ਹੈ।”

Also Read: ਮਹਾਰਾਸ਼ਟਰ ਤੇ ਗੁਜਰਾਤ ‘ਚ ਓਮੀਕ੍ਰੋਨ ਦੇ ਆਏ ਨਵੇਂ ਮਾਮਲੇ, ਦੇਸ਼ ‘ਚ ਹੁਣ ਤੱਕ ਕੁੱਲ 41 ਕੇਸ

 
 
 
 
 
View this post on Instagram
 
 
 
 
 
 
 
 
 
 
 

A post shared by URVASHI RAUTELA

Leave a Reply

Your email address will not be published. Required fields are marked *