LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਲੀਵੁੱਡ ਦੀ ਡਰਾਮਾ Queen ਦੀ ਆ ਰਹੀ biopic, ਜਾਣੋ ਫਿਲਮ 'ਚ ਕੌਣ ਅਭਿਨੇਤਰੀ ਨਿਭਾਵੇਗੀ ਰਾਖੀ ਦੀ ਭੂਮਿਕਾ

rakhi256984

ਚੰਡੀਗੜ੍ਹ : ਬਾਲੀਵੁੱਡ ਦੀ ਡਰਾਮਾ Queen ਕਹਿਲਾਉਣ ਵਾਲੀ ਰਾਖੀ ਸਾਵੰਤ ਦੀ ਜਲਦ ਹੀ biopic ਆਉੁਣ ਵਾਲੀ ਹੈ। ਸੋਸ਼ਲ ਮੀਡੀਆ 'ਤੇ ਰਾਖੀ ਸੁਰਖੀਆਂ ਵਿੱਚ ਘਿਰੀ ਰਹਿੰਦੀ ਹੈ। ਰਾਖੀ ਆਪਣੇ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨਲ ਲਾਈਫ ਅਜਿਹਾ ਕੁਝ ਨਾ ਕੁਝ ਕਰਦੀ ਰਹਿੰਦੀ ਹੈ, ਜਿਸ ਕਾਰਨ ਉਹ ਚਰਚਾ ਵਿੱਚ ਰਹਿੰਦੀ ਹੈ।  ਰਾਖੀ ਸਾਵੰਤ ਦੀ ਜਲਦ ਹੀ biopic ਆ ਰਹੀ ਹੈ, ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਰਾਖੀ ਦੀ biopic ਨੂੰ ਦੇਖਣ ਦੇ ਲਈ ਕਾਫੀ ਉਤਸੁਕ ਹਨ।  ਦਰਅਸਲ ਰਾਖੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਆਪਣੀ ਬਾਇਓਪਿਕ ਲਈ ਆਲੀਆ ਭੱਟ ਅਤੇ ਵਿਦਿਆ ਬਾਲਨ ਨਾਲ ਗੱਲਬਾਤ ਕਰਨ ਦਾ ਦਾਅਵਾ ਕੀਤਾ ਹੈ।

ਰਾਖੀ ਸਾਵੰਤ ਦੀ biopic 'ਚ ਕੌਣ ਆਵੇਗਾ ਨਜ਼ਰ?

ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਰਾਖੀ ਦੀ ਜ਼ਿੰਦਗੀ ਇਕ ਫਿਲਮ ਵਰਗੀ ਹੀ ਹੈ। ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਉਸ ਦੀ ਬਾਇਓਪਿਕ ਕਿੱਥੋਂ ਸ਼ੁਰੂ ਹੋਈ ਅਤੇ ਕਿਵੇਂ ਖਤਮ ਹੋਈ। ਆਲੀਆ ਜਾਂ ਵਿਦਿਆ ਬਾਲਨ ਨਾਲ ਫਿਲਮ 'ਚ ਕੰਮ ਕਰਨਾ ਰਾਖੀ ਲਈ ਸੁਪਨੇ ਵਰਗਾ ਹੈ। ਏਅਰਪੋਰਟ 'ਤੇ ਜਦੋਂ ਮੀਡੀਆਂ ਨੇ ਰਾਖੀ ਤੋਂ ਪੁੱਛਿਆ ਕਿ ਉਹ ਕਿੱਥੇ ਜਾ ਰਹੀ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਉਸਦੀ ਬਾਇਓਪਿਕ ਲਾਂਚ ਹੋਣ ਜਾ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਮੈਂ ਖੁਦ ਐਕਟਿੰਗ ਕਰਨਾ ਚਾਹੁੰਦੀ ਸੀ, ਪਰ ਆਲੀਆ ਜਾਂ ਵਿਦਿਆ ਬਾਲਨ ਮੇਰੀ ਬਾਇਓਪਿਕ ਵਿੱਚ ਬਹੁਤ ਵਧੀਆ ਐਕਟਿੰਗ ਕਰਨਗੇ। ਜੇਕਰ ਰਾਖੀ ਸਾਵੰਤ ਦੀ ਬਾਇਓਪਿਕ ਆਉਂਦੀ ਹੈ ਤਾਂ ਵੀ ਇਸ ਵਿੱਚ ਉਨ੍ਹਾਂ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਦਿਖਾਇਆ ਜਾਵੇਗਾ। ਰਾਖੀ ਦੀ ਇਹ ਗੱਲ ਸੁਣ ਕੇ ਪ੍ਰਸ਼ੰਸਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

ਪ੍ਰਸ਼ੰਸਕਾਂ ਨੇ ਰਾਖੀ ਦਾ ਜਾਣੋ ਕਿਉਂ ਉਡਾਇਆ ਮਜ਼ਾਕ

ਸੋਸ਼ਲ ਮੀਡੀਆਂ 'ਤੇ ਯੂਜ਼ਰ ਨੇ ਉਸ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ, 'ਆਲੀਆ ਤੁਹਾਡੇ ਵੱਸ ਤੋਂ ਬਾਹਰ ਹੈ, ਉਸ ਦਾ ਨਾਂ ਵੀ ਨਾ ਲਵੋਂ। ਇਹ ਪਾਗਲ ਹੋ ਗਈ ਹੈ, ਇਸ ਨੂੰ ਹਸਪਤਾਲ ਲੈ ਜਾਓ।  ਰਾਖੀ ਨੂੰ ਅਕਸਰ ਆਪਣੀਆਂ ਹਰਕਤਾਂ ਲਈ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਰਾਖੀ ਤਾਂ ਰਾਖੀ ਹੈ ਉਹ ਨਹੀਂ ਰੁਕੇਗੀ। 

 

In The Market