‘ਸ਼ਮਸ਼ੇਰਾ’ ਦਾ ਟ੍ਰੇਲਰ ਹੋਇਆ ਰਿਲੀਜ਼, ਡਕੈਤ ਦੇ ਰੋਲ ‘ਚ ਰਣਬੀਰ ਮਚਾਉਣਗੇ ਧਮਾਲ

ਮੁੰਬਈ– ਦਰਸ਼ਕ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਬਹੁਚਰਚਿਤ ਫਿਲਮ ‘ਸ਼ਮਸ਼ੇਰਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਚਾਰ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ…

ਮੁੰਬਈ– ਦਰਸ਼ਕ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਬਹੁਚਰਚਿਤ ਫਿਲਮ ‘ਸ਼ਮਸ਼ੇਰਾ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਚਾਰ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰ ਰਹੇ ਰਣਬੀਰ ਦਾ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ‘ਚ ਰਣਬੀਰ ਕਪੂਰ ਡਾਕੂ ਦੇ ਕਿਰਦਾਰ ‘ਚ ਸ਼ਾਨਦਾਰ ਨਜ਼ਰ ਆ ਰਹੇ ਹਨ, ਉਥੇ ਹੀ ਡਾਕੂ ਬਣੇ ਸੰਜੇ ਦੱਤ ਨੇ ਵੀ ਹਰ ਵਾਰ ਦੀ ਤਰ੍ਹਾਂ ਆਪਣੇ ਨੈਗੇਟਿਵ ਰੋਲ ‘ਚ ਦਬਦਬਾ ਬਣਾਇਆ ਹੈ।

Also Read: ਸਿੱਧੂ ਮੂਸੇਵਾਲਾ ਦੇ SYL ਗੀਤ ਦੇ ਹੱਕ ‘ਚ ਆਏ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ

ਟ੍ਰੇਲਰ ਦੀ ਸ਼ੁਰੂਆਤ ਰਣਬੀਰ ਕਪੂਰ ਡਾਕੂ ਸ਼ਮਸ਼ੇਰਾ ਦੇ ਕਿਰਦਾਰ ਨਾਲ ਹੁੰਦੀ ਹੈ। ਇਹ ਕਹਾਣੀ ਸ਼ਮਸ਼ੇਰਾ ਦੀ ਹੈ, ਜਿਸ ਦਾ ਮੰਨਣਾ ਹੈ ਕਿ ਗੁਲਾਮੀ ਕਿਸੇ ਲਈ ਚੰਗੀ ਨਹੀਂ ਅਤੇ ਆਜ਼ਾਦੀ ਕੋਈ ਨਹੀਂ ਦਿੰਦਾ, ਆਜ਼ਾਦੀ ਤਾਂ ਖੋਹਣੀ ਹੀ ਪੈਂਦੀ ਹੈ। ਅਜਿਹੇ ‘ਚ ਉਹ ਆਪਣੇ ਪਿਤਾ ਵਾਂਗ ਡਾਕੂ ਬਣ ਕੇ ਸਾਰਿਆਂ ‘ਚ ਡਰ ਪੈਦਾ ਕਰ ਦਿੰਦਾ ਹੈ। ਇਸ ਦੇ ਨਾਲ ਹੀ ਉਸਦਾ ਸਾਹਮਣਾ ਸੰਜੇ ਦੱਤ ਨਾਲ ਹੁੰਦਾ ਹੈ, ਜੋ ਇੱਕ ਦਰੋਗਾ ਦੀ ਭੂਮਿਕਾ ਵਿੱਚ ਦਿਖਾਈ ਦਿੰਦਾ ਹੈ, ਜੋ ਬ੍ਰਿਟਿਸ਼ ਸਰਕਾਰ ਦਾ ਸਮਰਥਨ ਕਰਦਾ ਹੈ।

Also Read: ਸੁਪਰੀਮ ਕੋਰਟ ਨੇ ਗੁਜਰਾਤ ਦੰਗਾ ਮਾਮਲੇ ‘ਚ PM ਮੋਦੀ ਨੂੰ ਕਲੀਨ ਚਿੱਟ ਖਿਲਾਫ ਖਾਰਿਜ ਕੀਤੀ ਪਟੀਸ਼ਨ

ਟ੍ਰੇਲਰ ‘ਚ ਰਣਬੀਰ ਦੀ ਐਕਟਿੰਗ ਦੇ ਨਾਲ-ਨਾਲ ਉਨ੍ਹਾਂ ਦਾ ਲੁੱਕ ਵੀ ਕਮਾਲ ਦਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦੇ ਦਿਲ ਦਹਿਲ ਜਾਣਗੇ। ਸੰਜੇ ਦੱਤ ਨੇ ਦਰੋਗਾ ਸ਼ੁੱਧ ਸਿੰਘ ਦੇ ਨੈਗੇਟਿਵ ਕਿਰਦਾਰ ਵਿੱਚ ਜਾਨ ਪਾਈ ਹੈ। ਇਸ ਤੋਂ ਇਲਾਵਾ ਵਾਣੀ ਕਪੂਰ ਡਾਂਸਰ ਦੇ ਕਿਰਦਾਰ ‘ਚ ਵੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਵਾਣੀ ਨੇ ਵੀ ਆਪਣੇ ਕਿਰਦਾਰ ‘ਤੇ ਕਾਫੀ ਮਿਹਨਤ ਕੀਤੀ ਹੈ। ਉਸ ਨੇ ਕਥਕ ਅਤੇ ਸੰਵਾਦਾਂ ਨੂੰ ਸਹੀ ਢੰਗ ਨਾਲ ਬੋਲਣ ਦੀ ਸਿਖਲਾਈ ਅਵਧ ਟਰੇਨਰ ਤੋਂ ਲਈ ਹੈ। ਕੁੱਲ ਮਿਲਾ ਕੇ ਫਿਲਮ ਦਾ ਟ੍ਰੇਲਰ ਬਹੁਤ ਵਧੀਆ ਲੱਗ ਰਿਹਾ ਹੈ।

Leave a Reply

Your email address will not be published. Required fields are marked *