ਮੁੰਬਈ : ਬਾਲੀਵੁੱਡ ਐਕਟਰ ਸਲਮਾਨ ਖਾਨ (Bollywood actor Salman Khan) ਅਤੇ ਉਨ੍ਹਾਂ ਦੇ ਗੁਆਂਢੀ ਵਿਚਾਲੇ ਜੰਗ ਛਿੜ ਗਈ ਹੈ। ਦੋਹਾਂ ਵਿਚਾਲੇ ਪ੍ਰਾਪਰਟੀ (Property) ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਹੈ। ਸਲਮਾਨ ਦੇ ਐੱਨ.ਆਰ.ਆਈ. ਗੁਆਂਢੀ (NRI Neighbor) ਕੇਤਨ ਕੱਕੜ (Ketan Kakkar) ਅਤੇ ਐਕਟਰ ਦਾ ਇਹ ਮਾਮਲਾ ਅਦਾਲਤ (Case court) ਤੱਕ ਪੁੱਜ ਗਿਆ ਹੈ। ਮੁੰਬਈ ਸੈਸ਼ਨ ਕੋਰਟ (Mumbai Sessions Court) ਨੇ ਸਲਮਾਨ ਖਾਨ ਵਲੋਂ ਮੰਗੀ ਗਈ ਉਸ ਅੰਤਰਿਮ ਰਾਹਤ ਨੂੰ ਰੱਦ ਕਰ ਦਿੱਤਾ ਹੈ ਜਿਸ ਨੂੰ ਐਕਟਰ ਨੇ ਆਪਣੇ ਐੱਨ.ਆਰ.ਆਈ. ਗੁਆਂਢੀ ਕੇਤਨ ਕੱਕੜ ਦੇ ਖਿਲਾਫ ਮੰਗਿਆ ਸੀ। ਸਲਮਾਨ ਦੀ ਅਪੀਲ ਸੀ ਕਿ ਕੋਰਟ ਕੱਕੜ ਵਿਰੁੱਧ ਇੰਜਕਸ਼ਨ ਪਾਸ ਕਰੇ। ਨਾਲ ਹੀ ਐਕਟਰ ਅਤੇ ਉਨ੍ਹਾਂ ਦੇ ਨਵੀਂ ਮੁੰਬਈ ਸਥਿਤ ਫਾਰਮ ਨਾਲ ਸਬੰਧਿਤ ਸਾਰੇ ਸੋਸ਼ਲ ਮੀਡੀਆ ਪੋਸਟਸ ਨੂੰ ਡਲੀਟ ਕੀਤੇ ਜਾਣ ਦੀ ਮੰਗ ਸੀ। ਯਾਦ ਰਹੇ ਸਲਮਾਨ ਨੇ ਕੱਕੜ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਸਲਮਾਨ ਦੀ ਟੀਮ ਇਸ ਮਾਮਲੇ ਵਿਚ ਬਾਂਬੇ ਹਾਈਕੋਰਟ ਦਾ ਰੁਖ ਕਰ ਸਕਦੀ ਹੈ।
ਕੀ ਹੈ ਵਿਵਾਦ
ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਦੇ ਗੁਆਂਢੀ ਕੇਤਨ ਕੱਕੜ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਐਕਟਰ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਸਲਮਾਨ ਖਾਨ ਨੇ ਉਨ੍ਹਾਂ ਦੇ ਪਲਾਟ ਵਿਚ ਐਕਸੈਸ ਨੂੰ ਬਲਾਕ ਕਰ ਦਿੱਤਾ ਹੈ। ਉਨ੍ਹਾਂ ਦੀ ਪਲਾਟ ਵਿਚ ਐਂਟਰੀ ਅਤੇ ਐਗਜ਼ਿਟ ਨੂੰ ਇਕ ਗੇਟ ਲਗਵਾ ਕੇ ਰੋਕ ਦਿੱਤਾ ਹੈ। ਨਾਜਾਇਜ਼ ਤੌਰ 'ਤੇ ਉਨ੍ਹਾਂ ਦੇ ਪਲਾਟ ਨੂੰ ਕਬਜ਼ੇ ਵਿਚ ਲੈ ਲਿਆ ਹੈ। ਕੇਤਨ ਕੱਕੜ ਦੀ ਪ੍ਰਾਪਰਟੀ ਅਰਪਿਤਾ ਫਾਰਮਸ ਦੇ ਨੇੜੇ ਸਥਿਤ ਹੈ। ਕੱਕੜ ਦੇ ਇਸ ਦਾਅਵੇ ਨੂੰ ਸਲਮਾਨ ਖਾਨ ਦੇ ਵਕੀਲ ਨੇ ਗਲਤ ਦੱਸਇਆ ਹੈ। ਕੱਕੜ ਦੇ ਦੋਸ਼ਾਂ ਦੇ ਖਿਲਾਫ ਦਬੰਗ ਖਾਨ ਨੇ ਮਾਨਹਾਨੀ ਦਾ ਕੇਸ ਦਰਜ ਕਰਵਾਇਆ ਸੀ। ਸਲਮਾਨ ਖਾਨ ਨੇ ਕੱਕੜ ਤੋਂ ਉਨ੍ਹਾਂ ਨੂੰ ਡਿਫੇਮ ਕਰਨ ਵਾਲੇ ਸਾਰੇ ਸੋਸ਼ਲ ਮੀਡੀਆ ਪੋਸਟ ਅਤੇ ਵੀਡੀਓ ਨੂੰ ਡਲੀਟ ਕਰਨ ਨੂੰ ਕਿਹਾ ਸੀ।
ਕੇਤਨ ਕੱਕੜ ਯੂ.ਐੱਸ. ਤੋਂ ਰਿਟਾਇਰਡ ਐੱਨ.ਆਰ.ਆਈ. ਹੈ। ਜੋ ਸਾਲ 1995 ਤੋਂ ਪਨਵੇਲ ਵਿਚ ਸਲਮਾਨ ਖਾਨ ਦੇ ਫਾਰਮਹਾਊਸ ਦੇ ਨੇੜੇ ਇਕ ਪਲਾਟ ਦਾ ਮਾਲਕ ਹੈ। ਇਕ ਖਬਰ ਮੁਤਾਬਕ ਜਦੋਂ ਕੇਤਨ ਨੇ ਆਪਣੀ ਰਿਟਾਇਰਮੈਂਟ ਹਾਊਸ ਦੇ ਤੌਰ 'ਤੇ ਇਸ ਪਲਾਟ ਨੂੰ ਖਰੀਦਣਾ ਚਾਹਿਆ ਸੀ ਉਦੋਂ ਸੇਲਰ ਕੰਪਨੀ ਨੇ ਉਨ੍ਹਾਂ ਨੂੰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨਾਲ ਮਿਲਵਾਇਆ ਸੀ। ਉਦੋਂ ਸਲੀਮ ਖਾਨ ਨੇ ਕੱਕੜ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਦੇ ਆਪਣੇ ਗੁਆਂਢੀ ਬਣਾ ਕੇ ਖੁਸ਼ ਹੋਣਗੇ। ਇਸ ਤੋਂ ਬਾਅਦ ਕੇਤਨ ਕੱਕੜ ਨੇ 1996 ਵਿਚ 2.50 ਏਕੜ ਪਲਾਟ ਖਰੀਦਿਆ ਸੀ। ਦੋਹਾਂ ਗੁਆਂਢੀਆਂ ਵਿਚਾਲੇ ਚੰਗੇ ਰਿਸ਼ਤੇ ਸਨ। ਪਰ 2019 ਤੋਂ ਦੋਹਾਂ ਦੇ ਰਿਸ਼ਤੇ ਵਿਚ ਖਟਾਸ ਆਉਣ ਲੱਗੀ। ਜਦੋਂ ਕੇਤਨ ਕੱਕੜ ਨੇ ਅਚਾਨਕ ਸਲਮਾਨ ਖਾਨ ਦੇ ਪਰਿਵਾਰ 'ਤੇ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਾਪਰਟੀ ਵਿਚ ਦਾਖਲ ਨਹੀਂ ਹੋਣ ਦੇਣ ਦਾ ਦੋਸ਼ ਲਗਾਇਆ । ਉਦੋਂ ਤੋਂ ਦੋਹਾਂ ਧਿਰਾਂ ਵਿਚਾਲੇ ਇਹ ਵਿਵਾਦ ਜਾਰੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट