Bollywood News: ਬਾਲੀਵੁੱਡ ਦੀ ਡਰਾਮਾ ਕੁਈਨ ਦੇ ਨਾਮ ਨਾਲ ਜਾਣੀ ਜਾਣ ਵਾਲੀ ਰਾਖੀ ਸਾਵੰਤ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਰਕੇ ਸੋਸ਼ਲ ਮੀਡਿਆ 'ਤੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਬੀਤੇ ਦਿਨੀਂ ਹੀ ਰਾਖੀ ਸਾਵੰਤ ਆਪਣੇ ਪਤੀ ਆਦਿਲ ਖਾਨ ਨਾਲ ਵਿਵਾਦ ਨੂੰ ਲੈਕੇ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਹੁਣ ਰਾਖੀ ਸਾਵੰਤ ਨੂੰ ਲਾਰੈਂਸ ਬਿਸ਼ਨੋਈ ਤੋਂ ਬਾਅਦ ਇੱਕ ਹੋਰ ਸ਼ਖਸ ਤੋਂ ਆਪਣੀ ਜਾਨ ਨੂੰ ਖਤਰਾ ਹੋ ਗਿਆ ਹੈ।
ਹੁਣ ਵਿਵਾਦਾਂ 'ਚ ਘਿਰੀ ਰਾਖੀ ਸਾਵੰਤ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਪਤੀ ਆਦਿਲ ਨੇ ਉਸ ਨੂੰ ਜੇਲ ਤੋਂ ਫੋਨ ਕੀਤਾ ਸੀ। ਅਜਿਹੇ 'ਚ ਉਹ ਕਾਫੀ ਪਰੇਸ਼ਾਨ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਆਦਿਲ ਨੇ ਇਸ ਦੌਰਾਨ ਉਸ ਤੋਂ ਮੁਆਫੀ ਵੀ ਮੰਗੀ। ਪਰ ਰਾਖੀ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਵਾਰ ਆਦਿਲ ਨੂੰ ਮਾਫ਼ ਕਰ ਦਿੰਦੀ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਰਾਖੀ ਸਾਵੰਤ ਨੇ ਫੋਨ 'ਤੇ ਮੰਗਿਆ ਤਲਾਕ!
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਰਾਖੀ ਨੇ ਕਿਹਾ- 'ਆਦਿਲ ਦਾ ਅੱਜ ਫ਼ੋਨ ਆਇਆ, ਫ਼ੋਨ ਜੇਲ੍ਹ ਤੋਂ ਆਇਆ ਸੀ। ਮੈਂ ਕਿਹਾ ਤੁਰੰਤ ਬਾਹਰ ਆ ਕੇ ਮੈਨੂੰ ਤਲਾਕ ਦੇ ਦਿਓ। ਇਸ ਲਈ ਉਸਨੇ ਕਿਹਾ ਕਿ ਮੈਨੂੰ ਮਾਫ ਕਰਨਾ, ਮੈਂ ਤੁਹਾਨੂੰ ਤਲਾਕ ਨਹੀਂ ਦੇਵਾਂਗਾ। ਮੈਂ ਕਿਹਾ ਤੂੰ ਮੇਰੀ ਜਿੰਦਗੀ ਬਰਬਾਦ ਕਰ ਦਿੱਤੀ। ਮੈਂ ਕਿਹਾ ਤੇਰੇ 'ਤੇ ਦੁਬਾਰਾ ਭਰੋਸਾ ਨਹੀਂ ਕੀਤਾ ਜਾ ਸਕਦਾ। ਮੈਂ ਥੋੜ੍ਹਾ ਡਰ ਗਈ।
ਰਾਖੀ ਸਾਵੰਤ ਨੇ ਜਤਾਇਆ ਖਦਸ਼ਾ, ਆਦਿਲ ਤੋਂ ਜਾਨ ਨੂੰ ਖ਼ਤਰਾ!
ਰਾਖੀ ਨੇ ਅੱਗੇ ਕਿਹਾ- ‘ਮਾਫੀ ਮੰਗਣ ਦੀ ਗੱਲ ਨਹੀਂ, ਜੇਕਰ ਮੈਂ ਇਸ ਵਾਰ ਉਸ ਨੂੰ ਮਾਫ਼ ਕਰ ਦਿੱਤਾ ਤਾਂ ਮੇਰੀ ਜਾਨ ਨੂੰ ਖ਼ਤਰਾ ਹੈ। ਮੇਰੀ ਇੱਕ ਹੀ ਜਾਨ ਹੈ। ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰਾਖੀ ਸਾਵੰਤ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਆਦਿਲ ਨਾਲ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਰਾਖੀ ਦਾ ਦਾਅਵਾ ਹੈ ਕਿ ਉਸਦਾ ਇਸ ਸਮੇਂ ਦਿਲ ਟੁੱਟ ਚੁੱਕਾ ਹੈ।
ਕੁਝ ਦਿਨ ਪਹਿਲਾਂ ਰਾਖੀ ਸਾਵੰਤ ਨੇ ਆਦਿਲ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੰਦੇ ਹੋਏ ਲਿਖਿਆ- 'ਕਭੀ ਭੀ ਮੱਤ ਕਰਨਾ'। ਵੀਡੀਓ 'ਚ ਰਾਖੀ ਅਤੇ ਆਦਿਲ ਨਜ਼ਰ ਆ ਰਹੇ ਹਨ, ਵੀਡੀਓ ਦੇ ਬੈਕਗ੍ਰਾਊਂਡ 'ਚ ਆਡੀਓ 'ਚ ਕਿਹਾ ਗਿਆ ਹੈ- ਗਲਤੀ ਨਾਲ ਵੀ ਕਿਸੇ ਦੇ ਦਿਲ ਨਾਲ ਨਾ ਖੇਡੋ
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर