LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Good News! ਰਾਜੂ ਸ਼੍ਰੀਵਾਸਤਵ 15 ਦਿਨਾਂ ਬਾਅਦ ਹੋਸ਼ 'ਚ ਆਏ, ਬਿਹਤਰ ਹੋ ਰਹੀ ਕਾਮੇਡੀਅਨ ਦੀ ਸਿਹਤ

25 aug rajuu

ਮੁੰਬਈ- ਰਾਜੂ ਸ਼੍ਰੀਵਾਸਤਵ ਨੂੰ ਵੀਰਵਾਰ ਸਵੇਰੇ ਹੋਸ਼ ਆਇਆ। ਉਹ 15 ਦਿਨਾਂ ਤੋਂ ਕੋਮਾ ਵਿੱਚ ਸਨ। ਉਨ੍ਹਾਂ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਇਹ ਜਾਣਕਾਰੀ ਉਨ੍ਹਾਂ ਦੇ ਭਤੀਜੇ ਮਯੰਕ ਸ਼੍ਰੀਵਾਸਤਵ ਨੇ ਦਿੱਤੀ। ਪਰਿਵਾਰਕ ਮੈਂਬਰਾਂ ਮੁਤਾਬਕ ਬੁੱਧਵਾਰ ਨੂੰ ਅੱਧੇ ਘੰਟੇ ਲਈ ਵੈਂਟੀਲੇਟਰ ਹਟਾਇਆ ਗਿਆ। ਇਹ ਦੂਜੀ ਵਾਰ ਹੈ ਜਦੋਂ ਰਾਜੂ ਨੂੰ ਵੈਂਟੀਲੇਟਰ ਸਪੋਰਟ ਤੋਂ ਹਟਾਇਆ ਗਿਆ ਹੈ।

ਇਸ ਤੋਂ ਪਹਿਲਾਂ 15 ਅਗਸਤ ਨੂੰ ਡਾਕਟਰਾਂ ਨੇ 1 ਘੰਟੇ ਲਈ ਵੈਂਟੀਲੇਟਰ ਹਟਾ ਦਿੱਤਾ ਸੀ। ਫਿਰ ਉਸ ਨੂੰ ਬੁਖਾਰ ਚੜ੍ਹ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਵੈਂਟੀਲੇਟਰ 'ਤੇ ਰੱਖਿਆ ਗਿਆ। ਉਦੋਂ ਤੋਂ ਉਹ ਵੈਂਟੀਲੇਟਰ 'ਤੇ ਹੈ।

ਬੇਟੀ ਨੇ ਕਿਹਾ- ਪਾਪਾ ਦੀ ਹਾਲਤ ਸਥਿਰ
ਰਾਜੂ ਸ਼੍ਰੀਵਾਸਤਵ ਦੀ ਬੇਟੀ ਅੰਤਰਾ ਨੇ ਦੱਸਿਆ ਕਿ ਪਿਤਾ ਦੀ ਹਾਲਤ ਸਥਿਰ ਹੈ। ਉਨ੍ਹਾਂ ਦੀ ਸਿਹਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਡਾਕਟਰ ਉਨ੍ਹਾਂ ਦਾ ਬਿਹਤਰ ਤਰੀਕੇ ਨਾਲ ਇਲਾਜ ਕਰ ਰਹੇ ਹਨ। ਉਨ੍ਹਾਂ ਨੂੰ ਟਿਊਬ ਰਾਹੀਂ ਰੋਜ਼ਾਨਾ ਦੁੱਧ ਅਤੇ ਜੂਸ ਦਿੱਤਾ ਜਾ ਰਿਹਾ ਹੈ। ਨਿਊਰੋ ਫਿਜ਼ੀਓਥੈਰੇਪੀ ਰਾਹੀਂ ਉਨ੍ਹਾਂ ਦੇ ਦਿਮਾਗ ਵਿੱਚ ਆਕਸੀਜਨ ਦੀ ਸਪਲਾਈ ਸ਼ੁਰੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਰਾਜੂ ਦੀ ਤੰਦਰੁਸਤੀ ਲਈ ਵੱਡੇ ਭਰਾ ਕਰਾ ਰਹੇ ਰੁਦਰਾਭਿਸ਼ੇਕ
ਰਾਜੂ ਦੇ ਵੱਡੇ ਭਰਾ ਸੀਪੀ ਸ਼੍ਰੀਵਾਸਤਵ ਨੇ ਦੱਸਿਆ ਕਿ ਉਹ ਗੁੜਗਾਓਂ ਸਥਿਤ ਆਪਣੇ ਘਰ 7 ਦਿਨਾਂ ਤੋਂ ਲਗਾਤਾਰ ਰੁਦਰਾਭਿਸ਼ੇਕ ਕਰ ਰਹੇ ਹਨ। ਪੂਰਾ ਪਰਿਵਾਰ ਰਾਜੂ ਦੀ ਸਿਹਤ 'ਚ ਜਲਦੀ ਸੁਧਾਰ ਲਈ ਦਿਨ-ਰਾਤ ਦੁਆ ਕਰ ਰਿਹਾ ਹੈ।

ਰਾਜੂ ਦੀ ਸਿਹਤ ਪਹਿਲਾਂ ਨਾਲੋਂ ਬਿਹਤਰ : ਸੁਨੀਲ ਪਾਲ
ਰਾਜੂ ਦੀ ਸਿਹਤ ਵਿੱਚ ਸੁਧਾਰ ਦੀ ਪੁਸ਼ਟੀ ਹੁਣ ਉਨ੍ਹਾਂ ਦੇ ਦੋਸਤ ਕਾਮੇਡੀਅਨ ਸੁਨੀਲ ਪਾਲ ਨੇ ਵੀ ਕੀਤੀ ਹੈ। ਸੁਨੀਲ ਪਾਲ ਮੁਤਾਬਕ ਰਾਜੂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਉਹ ਸਕਾਰਾਤਮਕ ਸੰਕੇਤ ਦੇ ਰਹੇ ਹਨ। ਬਾਕੀ ਸਭ ਕੁਝ ਪ੍ਰਾਰਥਨਾਵਾਂ 'ਤੇ ਨਿਰਭਰ ਕਰਦਾ ਹੈ। ਸਾਨੂੰ ਸਕਾਰਾਤਮਕ ਸੋਚਣਾ ਪਵੇਗਾ।

ਆਈਸੀਯੂ ਵਿੱਚ ਸਿਰਫ਼ ਪਤਨੀ ਨੂੰ ਹੀ ਜਾਣ ਹੀ ਇਜਾਜ਼ਤ
ਰਾਜੂ ਫਿਲਹਾਲ ਦਿੱਲੀ ਏਮਜ਼ ਦੀ ਦੂਜੀ ਮੰਜ਼ਿਲ ਦੇ ਆਈਸੀਯੂ ਵਿੱਚ ਦਾਖਲ ਹਨ। ਏਮਜ਼ ਦੇ ਡਾਕਟਰ ਰਾਜੂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਪੂਰਾ ਧਿਆਨ ਦੇ ਰਹੇ ਹਨ। ਇਸ ਦੇ ਮੱਦੇਨਜ਼ਰ ਸਿਰਫ਼ ਪਤਨੀ ਸ਼ਿਖਾ ਨੂੰ ਹੀ ਆਈਸੀਯੂ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਦਾ ਪੂਰਾ ਪਰਿਵਾਰ ਏਮਜ਼ 'ਚ ਹੀ ਰਹਿ ਰਿਹਾ ਹੈ। ਕਾਨਪੁਰ ਸਮੇਤ ਪੂਰੇ ਦੇਸ਼ ਵਿੱਚ ਉਨ੍ਹਾਂ ਲਈ ਅਰਦਾਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਪ੍ਰਧਾਨ ਵੀ ਹਨ ਰਾਜੂ
ਤੁਹਾਨੂੰ ਦੱਸ ਦੇਈਏ ਕਿ ਰਾਜੂ ਸ਼੍ਰੀਵਾਸਤਵ 1980 ਦੇ ਦਹਾਕੇ ਦੇ ਅਖੀਰ ਤੋਂ ਮਨੋਰੰਜਨ ਜਗਤ ਵਿੱਚ ਸਰਗਰਮ ਹਨ। ਉਨ੍ਹਾਂ ਨੇ 2005 ਵਿੱਚ ਸਟੈਂਡ-ਅੱਪ ਕਾਮੇਡੀ ਸ਼ੋਅ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲੈਣ ਤੋਂ ਬਾਅਦ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ।

ਉਨ੍ਹਾਂ ਨੇ 'ਮੈਨੇ ਪਿਆਰ ਕੀਆ', 'ਬਾਜ਼ੀਗਰ', 'ਬਾਂਬੇ ਟੂ ਗੋਆ' (ਰੀਮੇਕ) ਅਤੇ 'ਆਮਦਾਨੀ ਅਥਨੀ ਖਰਚਾ ਰੁਪਈਆ' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਰਾਜੂ ਉੱਤਰ ਪ੍ਰਦੇਸ਼ ਫਿਲਮ ਵਿਕਾਸ ਕੌਂਸਲ ਦੇ ਪ੍ਰਧਾਨ ਵੀ ਹਨ।

In The Market