LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ PM ਇਮਰਾਨ ਖਾਨ ਨਾਲ ਸ਼ਾਹਰੁਖ ਖਾਨ ਦੀ ਤਸਵੀਰ ਵਾਇਰਲ, ਬਾਈਕਾਟ ਦੀ ਉੱਠੀ ਮੰਗ

17s7

ਮੁੰਬਈ : ਸੁਪਰਸਟਾਰ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਟ੍ਰੋਲਜ਼ ਦੇ ਨਿਸ਼ਾਨੇ ’ਤੇ ਆ ਗਏ ਹਨ। ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ’ਤੇ ਸ਼ਾਹਰੁਖ ਖਾਨ ਨੂੰ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ। ਲੋਕ ਸ਼ਾਹਰੁਖ ਖਾਨ ’ਤੇ ਇਸ ਤਰ੍ਹਾਂ ਭੜਕੇ ਹੋਏ ਹਨ ਕਿ ਜਿਸ ਕਾਰਨ ਟਵਿੱਟਰ ’ਤੇ #BoycottShahRukhKhan ਟ੍ਰੈਂਡ ਕਰ ਰਿਹਾ ਹੈ। 

ਪੜੋ ਹੋਰ ਖਬਰਾਂ: ਦੇਸ਼ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 34 ਹਜ਼ਾਰ ਤੋਂ ਵਧੇਰੇ ਮਾਮਲੇ, ਕੇਰਲ 'ਚ ਹਾਲਾਤ ਖਰਾਬ

ਸ਼ਾਹਰੁਖ ਲਈ ਨਾਰਾਜ਼ਗੀ ਦਾ ਕਾਰਨ ਇਹ ਹੈ ਕਿ ਪਾਕਿਸਤਾਨੀ ਪੀਐੱਮ ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਇਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ। ਦਰਅਸਲ ਸ਼ਾਹਰੁਖ ਖਾਨ ਨੂੰ ਬਾਈਕਾਟ ਕਰਨ ਦੀ ਮੰਗ ਸੋਸ਼ਲ ਮੀਡੀਆ ’ਤੇ ਉਦੋਂ ਸ਼ੁਰੂ ਹੋਈ ਜਦੋਂ ਲੋਕਾਂ ਨੇ ਸ਼ਾਹਰੁਖ ਦੀ ਤਸਵੀਰ ਪਾਕਿ ਪੀਐੱਮ ਇਮਰਾਨ ਖਾਨ ਨਾਲ ਦੇਖੀ। ਇਹ ਤਸਵੀਰ ਜਿੰਨੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਓਨਾ ਹੀ ਟਵਿੱਟਰ ’ਤੇ ਲੋਕਾਂ ਦਾ ਗੁੱਸਾ ਭੜਕ ਰਿਹਾ ਹੈ। ਯੂਜ਼ਰਜ਼ ਟਵਿੱਟਰ ’ਤੇ ਸ਼ਾਹਰੁਖ ਖਾਨ ਦੀ ਬਰਖਾਸਤਗੀ ਕਰਨ ਦੀ ਮੰਗ ਕਰ ਰਹੇ ਹਨ।

ਪੜੋ ਹੋਰ ਖਬਰਾਂ: ਪੰਜਾਬ CM ਨੇ ਕੀਤਾ ਵਰਚੁਅਲ ਕਿਸਾਨ ਮੇਲੇ ਦਾ ਉਦਘਾਟਨ, 'No Farmer, No Food' ਦਾ ਲਾਇਆ ਬੈਚ 

ਦਰਅਸਲ ਹਾਲ ਹੀ ’ਚ ਅਫਗਾਨਿਸਤਾਨ ’ਚ ਸੱਤਾ ਪਰਿਵਰਤਨ ਹੋਣਾ ਅਤੇ ਤਾਲਿਬਾਨ ਦੇ ਇਸ ਤਰੀਕੇ ਨਾਲ ਫਿਰ ਤੋਂ ਮਜ਼ਬੂਤ ਹੋਣ ਦੇ ਪਿੱਛੇ ਲੋਕ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਮੰਨ ਰਹੇ ਹਨ। ਮੀਡੀਆ ਰਿਪੋਰਟਸ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਦੇ ਨਿਰਦੇਸ਼ਕ ਦੀ ਮੌਜੂਦਗੀ ’ਚ ਇਹ ਤੈਅ ਹੋਇਆ ਸੀ ਕਿ ਤਾਲਿਬਾਨ ਸਰਕਾਰ ’ਚ ਕੌਣ ਲੀਡਰ ਹੋਵੇਗਾ ਅਤੇ ਕੌਣ ਨਹੀਂ। ਲੋਕਾਂ ਦਾ ਸ਼ੱਕ ਉਦੋਂ ਯਕੀਨ ’ਚ ਬਦਲ ਗਿਆ ਜਦੋਂ ਇਮਰਾਨ ਖਾਨ ਨੇ ਆਪਣੇ ਹਾਲੀਆ ਖੁਫੀਆ ਇੰਟਰਵਿਊ ’ਚ ਤਾਲਿਬਾਨ ਨੂੰ ਹਰਸੰਭਵ ਮਦਦ ਕਰਨ ਦੀ ਅਪੀਲ ਕੀਤੀ ਸੀ। 

ਪੜੋ ਹੋਰ ਖਬਰਾਂ: PM ਮੋਦੀ ਦੇ ਜਨਮਦਿਨ ਮੌਕੇ ਕਈ ਦਿੱਗਜ ਨੇਤਾਵਾਂ ਨੇ ਭੇਜੀਆਂ ਸ਼ੁਭਕਾਮਨਾਵਾਂ

In The Market