LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਾਣੋ ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦੇ ਸਫ਼ਰ ਬਾਰੇ ਅਹਿਮ ਤੱਥ

mangle236

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਮੰਗਲ ਢਿੱਲੋਂ ਦਾ ਜਨਮ 18 ਜੂਨ 1974 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਵਾਂਦਰ ਜਟਾਣਾ ਵਿੱਚ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਮੰਗਲ ਢਿੱਲੋਂ ਜ਼ਿਮੀਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਪਰਿਵਾਰ ਵੱਲੋਂ ਢਿਲੋਂ ਨੂੰ ਅਧਿਆਪਕ ਬਣਾਉਣ ਦੀ ਇੱਛਾ ਸੀ ਪਰ ਢਿੱਲੋਂ ਦਾ ਰੁਝਾਨ ਫਿਲਮਾਂ ਵਿੱਚ ਸੀ।

 ਮੰਗਲ ਢਿੱਲੋਂ ਦੀ ਮੁੱਢਲੀ ਸਿੱਖਿਆ
ਮੰਗਲ ਢਿੱਲੋਂ ਨੇ ਪੰਜ ਗਰਾਈਆਂ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਪਰ ਪ੍ਰਾਇਮਰੀ ਕਲਾਸਾਂ ਦੌਰਾਨ ਹੀ ਉਹ ਆਪਣੇ ਪਿਤਾ ਨਾਲ ਉੱਤਰ ਪ੍ਰਦੇਸ਼ ਚਲੇ ਗਏ। ਇਸ ਤੋਂ ਬਾਅਦ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ ਰਹੇ ਤੇ ਉਥੋਂ ਹੀ ਦੱਸਵੀਂ ਤੱਕ ਦੀ ਪੜ੍ਹਾਈ ਕੀਤੀ। ਦਸਵੀ ਦੀ ਪੜ੍ਹਾਈ ਪੂਰੀ ਹੁੰਦੇ ਹੀ ਢਿੱਲੋਂ ਦੇ ਪਿਤਾ ਪੰਜਾਬ ਵਾਪਸ ਆ ਗਏ ਅਤੇ ਇਸ ਦੌਰਾਨ ਉਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੋਟਕਪੁਰਾ ਤੋਂ ਕੀਤੀ। ਅਦਾਕਾਰ ਨੇ ਦਿੱਲੀ ਵਿੱਚ ਥਿਏਟਰ ਕੀਤਾ ਅਤੇ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਥਿਏਟਰ ਦਾ ਡਿਪਲੋਮਾ ਕੀਤਾ। 

ਅਦਾਕਾਰ ਦਾ ਵਿਆਹ
ਮੰਗਲ ਢਿੱਲੋਂ ਦਾ ਵਿਆਹ ਮੁੰਬਈ ਵਿੱਚ ਰੀਤੂ ਢਿੱਲੋਂ ਨਾਲ ਹੋਇਆ ਅਤੇ ਉਨ੍ਹਾਂ ਦੇ ਬੱਚੇ ਹਨ ਜਿੰਨ੍ਹਾਂ ਦਾ ਨਾਮ ਨਾਨਕ ਤੇ ਧੀ ਨਾਨਕੀ ਹੈ।

ਫ਼ਿਲਮ ਨਿਰਦੇਸ਼ਕ, ਲੇਖਕ ਤੇ ਅਦਾਕਾਰ
ਅਦਾਕਾਰ ਮੰਗਲ ਢਿੱਲੋਂ ਨੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਨਾਲ-ਨਾਲ ਨਿਰਦੇਸ਼ਕ ਵੀ ਬਣੇ। ਦੱਸ ਦੇਈਏ ਕਿ 
ਉਨ੍ਹਾਂ ਦੀ ਅਦਾਕਾਰੀ ਦਾ ਸਫ਼ਰ 1986 ਵਿੱਚ ਬੁਨਿਆਦ ਤੇ ਕਥਾ ਸਾਗਰ ਨਾਮ ਦੇ ਲੜੀਵਾਰਾਂ ਤੋ ਹੋਇਆ। ਅਦਾਕਾਰ ਨੇ 25 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਅਦਾਕਾਰ ਨੇ ਬੁਨਿਆਦ, ਜਨੂੰਨ, ਨੂਰਜਹਾਂ ਵਰਗੇ ਮਸ਼ਹੂਰ ਟੈਲੀਵਿਜ਼ਨ ਲੜੀਵਾਰਾਂ ਵਿੱਚ ਕੰਮ ਕਰਨ ਵਾਲੇ ਮੰਗਲ ਢਿੱਲੋਂ ਨੇ ਖ਼ੂਨ ਭਰੀ ਮਾਂਗ, ਅਪਣਾ ਦੇਸ਼ ਪਰਾਏ ਲੋਗ, ਦਿਲ ਤੇਰਾ ਆਸ਼ਿਕ, ਟਰੇਨ ਟੂ ਪਾਕਿਸਤਾਨ ਤੇ ਤੂਫ਼ਾਨ ਸਿੰਘ ਵਰਗੀਆਂ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ।

ਸਿੱਖ ਸਿਧਾਂਤ ਦੇ ਪ੍ਰਚਾਰ ਲਈ ਸਮਰਪਿਤ ਹੋਣਾ

ਅਦਾਕਾਰ ਮੰਗਲ ਢਿੱਲੋਂ  ਨੇ ਲੰਬਾ ਸਮਾਂ ਮੁੰਬਈ ਨੂੰ ਦੇਣ ਤੋਂ ਬਾਅਦ ਕਰੀਬ ਡੇਢ ਦਹਾਕਾ ਪਹਿਲਾਂ ਪੰਜਾਬ ਵਾਪਸ ਆ ਗਏ। ਉਨ੍ਹਾਂ ਨੇ ਧਾਰਮਿਕ ਫ਼ਿਲਮਾਂ ਦਾ ਰੁਖ਼ ਕੀਤਾ ਤੇ ਨਿਰਦੇਸ਼ਨ ਵੀ ਸ਼ੁਰੂ ਕੀਤਾ। ਨਿਰਦੇਸ਼ਕ ਵਜੋਂ ਮੰਗਲ ਨੇ ਅਜਿਹੀਆਂ ਫ਼ਿਲਮਾਂ ਨੂੰ ਤਰਜੀਹ ਦਿੱਤੀ ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਨਾਲ ਜੋੜਨ ਵਿੱਚ ਸਹਾਈ ਹੋ ਸਕਣ। ਫ਼ਿਲਮ ਖਾਲਸਾ ਪੰਥ ਦੀ ਸ਼ੁਰੂਆਤ ਦੇ ਨਾਲ ਨਾਲ ਗੁਰੂ ਗੋਬਿੰਦ ਦੀ ਜ਼ਿੰਦਗੀ ’ਤੇ ਅਧਾਰਿਤ ਸੀ।ਮੰਗਲ ਨੇ ‘ਗੁਰਬਾਣੀ ਦਾ ਚਮਤਕਾਰ’ ਨਾਮ ਹੇਠ ਕਰੀਬ 100 ਐਪੀਸੋਡ ਬਣਾਏ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਦਾਅਵਾ ਹੈ ਕਿ ਲੋਕ ਠੀਕ ਹੋਏ ਹਨ।ਅੱਜ ਕੱਲ੍ਹ ਉਹ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੇ ਪਿੰਡ ਨੀਲੋਂ ਕਲਾਂ ਵਿੱਚ ਰਹਿ ਰਹੇ ਸਨ। ਇੱਥੇ ਉਨ੍ਹਾਂ ਨੇ ‘ਸਰਬ ਰੋਗ ਕਾ ਔਖਦ ਨਾਓ’ ਨਾਮ ਦੀ ਇੱਕ ਸੰਸਥਾ ਬਣਾਈ ਹੋਈ ਸੀ।

In The Market