ਮੁੰਬਈ- ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨੇ ਫਿਲਮੀ ਦੁਨੀਆ 'ਚ ਆਪਣੇ ਦਮ 'ਤੇ ਪਛਾਣ ਬਣਾਈ ਹੈ। ਕਈ ਫਿਲਮਾਂ 'ਚ ਆਪਣੀ ਪ੍ਰਸਿੱਧੀ ਬਟੋਰ ਚੁੱਕੀ ਦਿਸ਼ਾ ਅੱਜ 13 ਜੂਨ ਨੂੰ ਆਪਣਾ 30ਵਾਂ ਜਨਮਦਿਨ ਮਨਾ ਰਹੀ ਹੈ। ਦਿਸ਼ਾ ਪਟਨੀ ਬਰੇਲੀ (ਯੂਪੀ) ਦੀ ਰਹਿਣ ਵਾਲੀ ਹੈ ਅਤੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸੁਪਨਿਆਂ ਦੇ ਸ਼ਹਿਰ ਮੁੰਬਈ ਆਈ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਦਿਸ਼ਾ ਮੁੰਬਈ ਅਭਿਨੇਤਰੀ ਬਣਨ ਲਈ ਨਹੀਂ ਆਈ ਸੀ, ਸਗੋਂ ਉਹ ਪਾਇਲਟ ਬਣਨਾ ਚਾਹੁੰਦੀ ਸੀ। ਫਿਰ ਕੁਝ ਅਜਿਹਾ ਹੋਇਆ ਕਿ ਦਿਸ਼ਾ ਐਕਟਿੰਗ ਦੀ ਲਾਈਨ 'ਚ ਆ ਗਈ। ਅੱਜ ਅਦਾਕਾਰਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
Also Read: ਸਾਬਕਾ ਪੰਜਾਬ CM ਪ੍ਰਕਾਸ਼ ਸਿੰਘ ਬਾਦਲ ਹਸਪਤਾਲ ਦਾਖਲ, PM ਮੋਦੀ ਨੇ ਜਲਦੀ ਠੀਕ ਹੋਣ ਦੀ ਕੀਤੀ ਕਾਮਨਾ
500 ਰੁਪਏ ਲੈ ਕੇ ਮੁੰਬਈ ਆਈ ਸੀ ਦਿਸ਼ਾ
ਦਿਸ਼ਾ ਪਟਨੀ ਦੇ ਪਿਤਾ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਦੀ ਭੈਣ ਆਰਮੀ ਵਿੱਚ ਹੈ। ਅਜਿਹੇ 'ਚ ਅਦਾਕਾਰਾ ਵੀ ਹਮੇਸ਼ਾ ਪਾਇਲਟ ਬਣਨ ਦਾ ਸੁਪਨਾ ਦੇਖਦੀ ਸੀ। ਉਸਨੇ ਐਮਿਟੀ ਯੂਨੀਵਰਸਿਟੀ, ਲਖਨਊ ਵਿੱਚ ਬਾਇਓਟੈਕ ਦੀ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਸ਼ੁਰੂ ਕੀਤੀ। ਦਿਸ਼ਾ ਸਿਰਫ 500 ਰੁਪਏ ਲੈ ਕੇ ਮੁੰਬਈ ਆਈ ਸੀ। ਪਰ ਮੁੰਬਈ ਵਿੱਚ ਦਿਸ਼ਾ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਆਡੀਸ਼ਨ ਲਈ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਕੀ ਸੀ ਦਿਸ਼ਾ ਪਟਨੀ ਨੇ ਫਿਲਮ ਲਾਈਨ ਨੂੰ ਚੁਣਿਆ ਅਤੇ ਅਭਿਨੇਤਰੀ ਬਣਨ ਦੇ ਰਾਹ ਤੁਰ ਪਈ। ਦਿਸ਼ਾ ਪਟਾਨੀ ਨੇ ਹਿੰਦੀ ਫਿਲਮਾਂ ਵਿੱਚ ਆਪਣੀ ਸ਼ੁਰੂਆਤ ਫਿਲਮ ਐੱਮਐੱਸ ਧੋਨੀ: ਦ ਅਨਟੋਲਡ ਸਟੋਰੀ ਨਾਲ ਕੀਤੀ ਸੀ।
ਕਰੋੜਾਂ ਦੀ ਮਾਲਕਣ
caknowledge.com ਦੀ ਰਿਪੋਰਟ ਮੁਤਾਬਕ ਦਿਸ਼ਾ ਪਟਾਨੀ ਕਰੋੜਾਂ ਦੀ ਮਾਲਕ ਹੈ। ਜੀ ਹਾਂ, ਦਿਸ਼ਾ 12 ਕਰੋੜ ਰੁਪਏ ਸਾਲਾਨਾ ਕਮਾਉਂਦੀ ਹੈ ਅਤੇ ਉਸ ਦੀ ਮਹੀਨਾਵਾਰ ਕਮਾਈ ਲਗਭਗ 1 ਕਰੋੜ ਰੁਪਏ ਹੈ। ਦਿਸ਼ਾ ਦੀ ਕੁੱਲ ਜਾਇਦਾਦ 74 ਕਰੋੜ ਰੁਪਏ ਦੇ ਕਰੀਬ ਹੈ। ਤੁਹਾਨੂੰ ਦੱਸ ਦੇਈਏ, ਦਿਸ਼ਾ ਇੱਕ ਫਿਲਮ ਲਈ ਲਗਭਗ 6 ਕਰੋੜ ਰੁਪਏ ਅਤੇ ਬ੍ਰਾਂਡ ਐਂਡੋਰਸਮੈਂਟ ਲਈ 1 ਕਰੋੜ ਰੁਪਏ ਚਾਰਜ ਕਰਦੀ ਹੈ।
Also Read: ਹੁਣ ਸਿਆਸਤਦਾਨਾਂ ਦੇ ਕਰੀਬੀਆਂ 'ਤੇ CM ਮਾਨ ਦੀਆਂ ਨਜ਼ਰਾਂ, ਦਿੱਤੀ ਚਿਤਾਵਨੀ
ਆਲੀਸ਼ਾਨ ਹੈ ਦਿਸ਼ਾ ਪਟਨੀ ਦਾ ਘਰ
ਦਿਸ਼ਾ ਪਟਾਨੀ ਨੇ ਮੁੰਬਈ 'ਚ ਇਕ ਆਲੀਸ਼ਾਨ ਘਰ ਖਰੀਦਿਆ ਹੈ। ਉਨ੍ਹਾਂ ਦੇ ਘਰ 'ਚ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਹੈ ਅਤੇ ਇਸ ਦੀ ਕੀਮਤ ਕਰੀਬ 5 ਕਰੋੜ ਹੈ। ਦਿਸ਼ਾ ਅਕਸਰ ਆਪਣੇ ਘਰ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਦੇ ਅਭਿਨੇਤਰੀ ਬਾਲਕੋਨੀ ਦੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਕਦੇ ਘਰ ਦੇ ਜਿਮ 'ਚ ਵਰਕਆਊਟ ਕਰਦੀ ਨਜ਼ਰ ਆਉਂਦੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Prices Today: पेट्रोल-डीजल की नई कीमतें जारी; जाने एक लीटर तेल का ताजा रेट
Gold-Silver price Today: सोना-चांदी की कीमतें में बढ़ोतरी जारी; जानें आज क्या है 22 कैरेट गोल्ड का रेट
Chandigarh News: पांच या उससे अधिक चालान बकाया होने पर ड्राइविंग लाइसेंस होगा रद्द! पढ़े पूरी खबर