ਅਮਿਤਾਭ ਬੱਚਨ ਦੇ ਘਰ ‘ਚ ਕੋਰੋਨਾ, ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

ਮੁੰਬਈ : ਕਰੋਨਾ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਦੇ ਘਰ ਦਸਤਕ ਦਿੱਤੀ ਹੈ। ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਵਾਇਰਸ…

ਮੁੰਬਈ : ਕਰੋਨਾ ਨੇ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ (Amitabh Bachchan) ਦੇ ਘਰ ਦਸਤਕ ਦਿੱਤੀ ਹੈ। ਅਮਿਤਾਭ ਬੱਚਨ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਵਾਇਰਸ ਦੀ ਲਪੇਟ ‘ਚ ਨਹੀਂ ਆਇਆ ਹੈ। ਉਹ ਸਾਰੇ ਸੁਰੱਖਿਅਤ ਹਨ। ਅਮਿਤਾਭ ਬੱਚਨ ਦੇ ਘਰ ਕੰਮ ਕਰਨ ਵਾਲਾ ਇੱਕ ਕਰਮਚਾਰੀ ਕੋਵਿਡ ਪਾਜ਼ੀਟਿਵ (Covid Positive) ਪਾਇਆ ਗਿਆ ਹੈ।

Also Read : ਸਿੰਗਰ ਸੋਨੂ ਨਿਗਮ ਪੂਰੇ ਪਰਿਵਾਰ ਸਣੇ ਹੋਏ ਕੋਰੋਨਾ ਪਾਜ਼ੇਟਿਵ, ਵੀਡੀਓ ਕੀਤੀ ਸ਼ੇਅਰ

ਅਮਿਤਾਭ ਬੱਚਨ ਦੇ ਸਟਾਫ਼ ਮੈਂਬਰ ਨੂੰ ਹੋਇਆ ਕਰੋਨਾ

ਐਤਵਾਰ ਨੂੰ ਅਮਿਤਾਭ ਬੱਚਨ (Amitabh Bachchan) ਦੇ ਘਰ ‘ਤੇ ਕੰਮ ਕਰ ਰਹੇ ਕੁੱਲ 31 ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ। ਜਿਨ੍ਹਾਂ ਵਿੱਚੋਂ ਇੱਕ ਕਰਮਚਾਰੀ ਪਾਜ਼ੀਟਿਵ ਪਾਇਆ ਗਿਆ ਹੈ। ਅਮਿਤਾਭ ਬੱਚਨ ਨੇ ਬਲਾਗ ‘ਚ ਇਹ ਜਾਣਕਾਰੀ ਦਿੱਤੀ ਹੈ। ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਲਿਖਿਆ – ਮੈਂ ਘਰੇਲੂ ਕੋਵਿਡ ਸਥਿਤੀਆਂ ਨਾਲ ਨਜਿੱਠ ਰਿਹਾ ਹਾਂ। ਮੈਂ ਤੁਹਾਡੇ ਨਾਲ ਬਾਅਦ ਵਿੱਚ ਜੁੜਾਂਗਾ।ਕਿਉਂਕਿ ਅਮਿਤਾਭ ਬੱਚਨ ਵੀ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਵੀ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਅਦਾਕਾਰਾਂ ਦੇ ਪ੍ਰਸ਼ੰਸਕ ਬਹੁਤ ਪਰੇਸ਼ਾਨ ਸਨ। ਅਮਿਤਾਭ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹੋਏ ਲੋਕਾਂ ਨੇ ਹਵਨ ਵੀ ਕੀਤਾ। ਅਜਿਹੇ ‘ਚ ਅਮਿਤਾਭ ਬੱਚਨ ਦੇ ਘਰ ਦੇ ਸਟਾਫ ਮੈਂਬਰ ਦੇ ਕੋਰੋਨਾ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਭਿਨੇਤਾ ਦੇ ਪ੍ਰਸ਼ੰਸਕਾਂ ਦਾ ਪਰੇਸ਼ਾਨ ਹੋਣਾ ਤੈਅ ਹੈ। ਪ੍ਰਸ਼ੰਸਕ ਜੋ ਅਮਿਤਾਭ ਬੱਚਨ ਨੂੰ ਹਰ ਵਾਇਰਸ ਤੋਂ ਮੁਕਤ ਅਤੇ ਸਿਹਤਮੰਦ ਦੇਖਣਾ ਚਾਹੁੰਦੇ ਹਨ।

Also Read :  ਪੰਜਾਬ ‘ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ ਨੂੰ ਭੇਜਿਆ ਪੈਨਲ

ਕੋਰੋਨਾ ਦੀ ਲਪੇਟ ‘ਚ ਆਏ ਕਈ ਸੈਲੇਬਸ

ਹੁਣ ਤੱਕ ਕਈ ਬਾਲੀਵੁੱਡ ਸੈਲੇਬਸ (Bollywood celebs) ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ਵਿੱਚ ਕਰੀਨਾ ਕਪੂਰ ਖਾਨ, ਮ੍ਰਿਣਾਲ ਠਾਕੁਰ, ਏਕਤਾ ਕਪੂਰ, ਅੰਮ੍ਰਿਤਾ ਅਰੋੜਾ, ਅਰਜੁਨ ਕਪੂਰ ਅਤੇ ਹੋਰ ਸੈਲੇਬਸ ਸ਼ਾਮਲ ਹਨ। ਫਿਲਮ ਇੰਡਸਟਰੀ (Film Industry) ਤੋਂ ਹਰ ਰੋਜ਼ ਕਿਸੇ ਨਾ ਕਿਸੇ ਨੂੰ ਕੋਰੋਨਾ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਫਿਲਮਾਂ ਵੀ ਕੋਰੋਨਾ ਦੀ ਮਾਰ ਹੇਠ ਹਨ। ਫਿਲਮਾਂ ਮੁਲਤਵੀ ਹੋ ਰਹੀਆਂ ਹਨ। ਸਿਨੇਮਾ ਹਾਲ ਬੰਦ ਹੋ ਰਹੇ ਹਨ। ਲੋਕਾਂ ਦੀ ਜ਼ਿੰਦਗੀ ‘ਚ ਕੋਰੋਨਾ ਇਕ ਵਾਰ ਫਿਰ ਤੋਂ ਆ ਗਿਆ ਹੈ।ਅਸੀਂ ਸਿਰਫ ਇਹੀ ਦੁਆ ਕਰਾਂਗੇ ਕਿ ਸਾਰੇ ਕੋਰੋਨਾ ਸੰਕਰਮਿਤ ਲੋਕ ਜਲਦੀ ਹੀ ਇਸ ਦੀ ਪਕੜ ਤੋਂ ਬਾਹਰ ਨਿਕਲਣ ਅਤੇ ਸਿਹਤਮੰਦ ਹੋ ਕੇ ਕੰਮ ‘ਤੇ ਪਰਤ ਆਉਣ।

Leave a Reply

Your email address will not be published. Required fields are marked *