ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸ਼੍ਰੀ ਹਰਿਕੋਟ ਤੋਂ ਪੀ. ਐੱਸ. ਐੱਲ. ਵੀ. ਦੇ ਜਰੀਏ ਐਮੀਸੈਟ ਨੇ ਆਪਣੀ ਸਫਲ ਉਡਾਨ ਭਰੀ। ਦਸ ਦਈਏ ਕਿ ਪੀ. ਐੱਸ. ਐੱਲ. ਵੀ. ਦੇ ਜਰੀਏ ਐਮੀਸੈਟ ਨੂੰ ਆਰਬਿਟ ਭੇਜਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਐਮੀਸੈਟ ਆਪਣੇ ਨਾਲ ਕਈ ਨੈਨੋ ਉਪਗ੍ਰਹਿਆਂ ਨੂੰ ਪੁਲਾੜ ‘ਚ ਲੈ ਗਿਆ। ਐਮੀਸੈਟ ਆਪਣੇ ਆਪ ਵਿੱਚ ਬਹੁਤ ਹੀ ਖਾਸ ਹੈ।
ਐਮੀਸੈਟ ਦਾ ਭਾਰ ਲਗਭਗ 436 ਕਿਲੋ ਹੈ। ਨਾਲ ਹੀ ਇਸਦਾ ਮਕਸਦ ਬਿਜਲਈ ਚੁੰਬਕੀ ਸਪੈਕਟਰਮ ਨੂੰ ਨਾਪਣਾ ਹੈ। ਉੱਥੇ ਹੀ ਦੂਜੇ ਪਾਸੇ ਇਸ ਐਮੀਸੈਟ ਨੂੰ ਡੀਆਰਡੀਓ ਦੇ ਲਈ ਸਫਲਤਾਪੁਰਨ ਲਾਂਚ ਕੀਤੀ ਗਈ। ਜਿਸ ਕਾਰਨ ਇਹ ਦੁਸ਼ਮਣਾ ਤੇ ਨਜਰ ਰੱਖ ਸਕੇਗਾ। ਇਸਨੂੰ ਇਸਰੋ ਤੇ ਡੀਆਰਡੀਓ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤਾ ਗਿਆ ਹੈ ਜਿਸਦਾ ਮਕਸਦ ਪਾਕਿਸਤਾਨ ਦੀ ਮਨੁੱਖੀ ਜਾਂ ਫਿਰ ਇਲੈਕਟ੍ਰਾਨਿਕ ਗਤੀਵਿਧਿਆ ਤੇ ਧਿਆਨ ਰੱਖਣਾ ਹੈ।

