ਡਾਲਰਾਂ ‘ਚ ਐਸ਼ ਕਰਨ ਵਾਲੇ ਗਾਇਕ ਐਲੀ ਮਾਂਗਟ ਇਸ ਤਰ੍ਹਾਂ ਜੇਲ੍ਹ ‘ਚ ਗੁਜਾਰ ਰਹੇ ਨੇ ਆਪਣੀ ਜਿੰਦਗੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਆਪਣੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਪਰ ਕਦੇ ਉਹ ਕੁਝ ਇਸ ਤਰ੍ਹਾਂ ਦਾ ਕਰ ਬੈਠਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਆਪਣੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਪਰ ਕਦੇ ਉਹ ਕੁਝ ਇਸ ਤਰ੍ਹਾਂ ਦਾ ਕਰ ਬੈਠਦੇ ਹਨ ਕਿ ਉਹ ਲੋਕਾਂ ਦੇ ਦਿਲਾਂ ਤੋਂ ਉਤਰ ਜਾਂਦੇ ਹਨ। ਇਸੇ ਤਰ੍ਹਾਂ ਦਾ ਕੁਝ ਕੰਮ ਕੀਤਾ ਹੈ ਪੰਜਾਬੀ ਗਾਇਕ ਐਲੀ ਮਾਂਗਟ ਨੇ। ਦਸ ਦਈਏ ਕਿ ਪੰਜਾਬੀ ਗਾਇਕ ਐਲੀ ਮਾਂਗਟ ਨੂੰ ਆਪਣੇ ਗੁੱਸੇ ਦੇ ਕਾਰਨ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਕਾਬਿਲੇਗੌਰ ਹੈ ਕਿ ਐਲੀ ਮਾਂਗਟ ਨੂੰ ਜੇਲ੍ਹ ਦੇ ਅੰਦਰ ਹਵਾਲਾਤੀਆਂ ਦੀ ਤਰ੍ਹਾਂ ਰੱਖਿਆ ਗਿਆ ਹੈ। ਐਲੀ ਮਾਂਗਟ ਨੂੰ ਹਵਾਲਾਤੀਆਂ ਦੀ ਤਰ੍ਹਾਂ ਹੀ ਖਾਣਾ ਮਿਲ ਰਿਹਾ ਹੈ। ਜੋ ਖਾਣਾ ਆਮ ਜੇਲ੍ਹ ਚ ਬੰਦ ਦੂਜੇ ਕੈਦੀ ਖਾ ਰਹੇ ਹਨ ਉਹੀ ਖਾਣਾ ਐਲੀ ਮਾਂਗਟ ਨੂੰ ਵੀ ਖਾਣ ਨੂੰ ਮਿਲ ਰਿਹਾ ਹੈ।

Elly mangat ਆਪਣੇ ਗੁੱਸੇ ਤੇ ਧਮਕੀਆਂ ਦੇ ਕਾਰਨ ਹੀ ਹੁਣ ਉਹਨਾਂ ਨੂੰ ਕੈਦੀਆਂ ਦੀ ਤਰ੍ਹਾਂ ਫਰਸ਼ ਤੇ ਸੋਣਾ ਪੈ ਰਿਹਾ ਹੈ। ਉੱਥਏ ਹੀ ਜੇਲ੍ਹ ਸੁਪਰੀਡੈਂਟ ਮੋਹਲ ਲਾਲ ਚੁੰਬਰ ਦੇ ਅਨੁਸਾਰ ਐਲੀ ਮਾਂਗਟ ਦੀ ਸੁਰੱਖਿਆ ਨੂੰ ਦੇਖਦੇ ਹੋਏ ਉਸ ਨੂੰ ਇਕੱਲੇ ਵਿਸ਼ੇਸ਼ ਸੈਲ ਚ ਰੱਖਿਆ ਗਿਆ ਹੈ। ਨਾਲ ਹੀ ਐਲੀ ਮਾਂਗਟ ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਵੀ ਦੋਸ਼ ਦਰਜ ਕੀਤੇ ਗਏ ਹਨ।

Elly mangat

ਜਿਸ ਕਾਰਨ ਉਸ ਤੇ ਕਦੇ ਵੀ ਕੋਈ ਵੀ ਹਮਲਾ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਦੀਆਂ ਸੜ੍ਹਕਾਂ ਤੇ ਸ਼ਰੇਆਮ ਗੁੰਡਾਗਰਦੀ ਕਰਨ ਦੇ ਦੋਸ਼ ਚ ਐਲੀ ਮਾਂਗਟ ਦੇ ਖਿਲਾਫ ਵੱਖ ਵੱਖ ਧਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਐਲੀ ਮਾਂਗਟ ਨੂੰ 14 ਦਿਨਾਂ ਦੇ ਨਿਆਂਇਕ ਹਿਰਾਸਤ ਚ ਰੋਪੜ ਦੀ ਜੇਲ੍ਹ ‘ਚ ਭੇਜਿਆ ਗਿਆ ਹੈ।

 

 

 

 

Leave a Reply

Your email address will not be published. Required fields are marked *