ਅੰਮ੍ਰਿਤਸਰ : ਅੰਮ੍ਰਿਤਸਰ ਦੇ ਛੇਹਰਟਾ ਸਾਹਿਬ (Chheharta Sahib of Amritsar) ਵਿਚ ਇਕ 75 ਸਾਲਾ ਬਜ਼ੁਰਗ ਦਾ ਕਤਲ (Elderly murder) ਪੈਸਿਆਂ ਲਈ ਕਰ ਦਿੱਤਾ ਗਿਆ। ਨਸ਼ੇੜੀਆਂ ਨੇ ਮਿਲ ਕੇ ਬਜ਼ੁਰਗ ਦੀ ਲਾਸ਼ ਨੂੰ ਖਾਲੀ ਪਲਾਟ (Vacant plot) ਵਿਚ ਵੀ ਦੱਬ ਦਿੱਤਾ। ਜਦੋਂ ਪੁਲਿਸ ਨੇ ਬਜ਼ੁਰਗ (Elderly by the police) ਦੀ ਭਾਲ ਸ਼ੁਰੂ ਕੀਤੀ ਤਾਂ ਇਕ ਨੌਜਵਾਨ ਉਨ੍ਹਾਂ ਦੇ ਹੱਥੇ ਚੜ੍ਹ ਗਿਆ। ਡੂੰਘੀ ਜਾਂਚ (In-depth investigation) ਅਤੇ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੇ ਪੂਰੀ ਘਟਨਾ ਬਾਰੇ ਦੱਸਿਆ। ਫਿਲਹਾਲ ਪੁਲਿਸ (At the moment the police) ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਉਸ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ। Also Read : ਸਮਰਿਤੀ ਈਰਾਨੀ ਨੇ ਸਿੱਧੂ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ-ਦੁਸ਼ਮਨ ਫੌਜ ਨੂੰ ਗਲੇ ਲਗਾਉਣ ਦੀ ਮਿਲੀ ਸਜ਼ਾ

ਏ.ਐੱਸ.ਆਈ. ਰੂਪ ਸਿੰਘ ਨੇ ਦੱਸਿਆ ਕਿ 75 ਸਾਲਾ ਬਜ਼ੁਰਗ ਜਗਬੀਰ ਸਿੰਘ ਬੀਤੇ ਦਿਨੀਂ ਘਰੋਂ ਕੰਮ ‘ਤੇ ਗਿਆ ਸੀ, ਪਰ ਵਾਪਸ ਘਰ ਨਹੀਂ ਪਰਤਿਆ। ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਅਰਜੁਨ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਵਿਚ ਪੁਲਿਸ ਨੂੰ ਮੁਲਜ਼ਮ ਨੇ ਪੂਰੀ ਜਾਣਕਾਰੀ ਦਿੱਤੀ। ਮੁਲਜ਼ਮ ਅਰਜੁਨ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਮਾਰ ਕੇ ਖਾਲੀ ਪਲਾਟ ਵਿਚ ਦੱਬ ਦਿੱਤਾ। ਤਾਂ ਜੋ ਕਿਸੇ ਨੂੰ ਇਸ ਦੀ ਭਿਣਕ ਨਾ ਲੱਗ ਸਕੇ। ਮ੍ਰਿਤਕ ਦੇ ਪੁੱਤਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਗੀਰ ਸਿੰਘ ਕਬਾੜੀ ਦਾ ਕੰਮ ਕਰਦੇ ਹਨ। ਮੰਗਲਵਾਰ ਨੂੰ ਉਹ ਆਪਣੀ ਰੇਹੜੀ ਲੈ ਕੇ ਕੰਮ ‘ਤੇ ਗਏ ਸਨ, ਪਰ ਵਾਪਸ ਨਾ ਪਰਤੇ। ਬੁੱਧਵਾਰ ਦੀ ਸਵੇਰੇ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ। ਪੁਲਿਸ ਨੇ ਇਲਾਕੇ ਵਿਚ ਰਹਿਣ ਵਾਲੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪਲਾਟ ਵਿਚੋਂ ਕੱਢ ਕੇ ਕਬਜ਼ੇ ਵਿਚ ਲੈ ਲਿਆ ਹੈ।
