ਨਵੀਂ ਦਿੱਲੀ: ਸੁਪਰੀਮ ਕੋਰਟ (Supreme Court) ਦੀ ਨਵੀਂ ਬਿਲਡਿੰਗ (New building) ਦੇ ਗੇਟ ਨੰਬਰ 1 ਦੇ ਬਾਹਰ ਇਕ ਵਿਅਕਤੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਪੀ.ਸੀ.ਆਰ. ਵੈਨ (PCR Van) ਜ਼ਖਮੀ ਵਿਅਕਤੀ ਨੂੰ ਆਰ.ਐੱਮ.ਐੱਲ. ਹਸਪਤਾਲ (RML The hospital) ਲੈ ਕੇ ਗਈ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਵਿਚ ਜੁੱਟੀ ਹੈ। ਵਿਅਕਤੀ ਨੇ ਖੁਦਕੁਸ਼ੀ ਕਿਉਂ ਕੀਤੀ ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਸੁਪਰੀਮ ਕੋਰਟ (Supreme Court) ਦੀ ਨਵੀਂ ਬਿਲਡਿੰਗ (New building) ਦੇ ਗੇਟ ‘ਤੇ ਹੋਈ ਇਸ ਘਟਨਾ ਤੋਂ ਬਾਅਦ ਉਥੇ ਤਰਥੱਲੀ ਮਚ ਗਈ। Also Read : ਦਿੱਲੀ ‘ਚ ਜਾਰੀ ਰਹੇਗਾ ਵੀਕੈਂਡ ਕਰਫਿਊ, ਐੱਲ.ਜੀ. ਤੋਂ ਨਹੀਂ ਮਿਲੀ ਮਨਜ਼ੂਰੀ
ਰਿਪੋਰਟਸ ਮੁਤਾਬਕ ਵਿਅਕਤੀ ਦੀ ਪਛਾਣ ਰਾਜਭਰ ਗੁਪਤਾ ਵਜੋਂ ਹੋਈ ਹੈ। ਜੋ ਨੋਇਡਾ ਦਾ ਰਹਿਣ ਵਾਲਾ ਹੈ। ਘਟਨਾ ਦੇ ਸਬੰਧ ਵਿਚ ਜ਼ਿਆਦਾ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਗੇਟ ਨੰਬਰ 1 ਦੇ ਕੋਲ ਰਾਜਭਰ ਪਹੁੰਚਿਆ ਅਤੇ ਉਸ ਨੇ ਅਚਾਨਕ ਕੈਰੋਸੀਨ ਪਾ ਕੇ ਖੁਦ ਨੂੰ ਅੱਗ ਲਗਾ ਲਈ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਕਿਸੇ ਤਰ੍ਹਾਂ ਅੱਗ ਬੁਝਾਈ ਅਤੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।




