ਵੱਡੀ ਭੈਣ ਨੇ ਛੋਟੀ ਭੈਣ ਦਾ ਬੇਰਹਿਮੀ ਨਾਲ ਕੀਤਾ ਕਤਲ, ਕਮਰੇ ’ਚ ਦਫ਼ਨਾਈ ਲਾਸ਼

ਬਾਰਾਬੰਕੀ- ਉੱਤਰ ਪ੍ਰਦੇਸ਼ ’ਚ ਬਾਰਾਬੰਕੀ ਜ਼ਿਲ੍ਹੇ ਦੇ ਫਤਿਹਪੁਰ ਇਲਾਕੇ ’ਚ ਮਾਮੂਲੀ ਗੱਲ ’ਤੇ ਵਿਆਹੁਤਾ ਭੈਣ ਨੇ ਆਪਣੀ ਛੋਟੀ ਭੈਣ ਦਾ ਕਤਲ ਕਰ ਕੇ ਲਾਸ਼ ਘਰ…

ਬਾਰਾਬੰਕੀ- ਉੱਤਰ ਪ੍ਰਦੇਸ਼ ’ਚ ਬਾਰਾਬੰਕੀ ਜ਼ਿਲ੍ਹੇ ਦੇ ਫਤਿਹਪੁਰ ਇਲਾਕੇ ’ਚ ਮਾਮੂਲੀ ਗੱਲ ’ਤੇ ਵਿਆਹੁਤਾ ਭੈਣ ਨੇ ਆਪਣੀ ਛੋਟੀ ਭੈਣ ਦਾ ਕਤਲ ਕਰ ਕੇ ਲਾਸ਼ ਘਰ ’ਚ ਹੀ ਦਫ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। 

ਪੜੋ ਹੋਰ ਖਬਰਾਂ: ਹਾਈ ਕਮਾਨ ਨਾਲ ਮੁਲਾਕਾਤ ਲਈ ਚੰਡੀਗੜ੍ਹ ਤੋਂ ਦਿੱਲੀ ਰਵਾਨਾ ਹੋਏ ਪੰਜਾਬ CM ਚਰਨਜੀਤ ਸਿੰਘ ਚੰਨੀ

ਉਨ੍ਹਾਂ ਦੱਸਿਆ ਕਿ ਫਤਿਹਪੁਰ ਇਲਾਕੇ ’ਚ ਮਝਗਵਾਂ ਪਿੰਡ ਵਾਸੀ ਕੱਲੂ ਰਾਵਤ ਦੀ ਵੱਡੀ ਧੀ ਕਿਰਨ ਦਾ ਪਿਛਲੇ ਦਿਨੀਂ ਵਿਆਹ ਹੋਇਆ ਸੀ। ਵਿਆਹ ਦੇ ਕੁਝ ਹੀ ਦਿਨ ਬਾਅਦ ਉਹ ਸਹੁਰੇ ਘਰ ਤੋਂ ਪੇਕੇ ਆ ਕੇ ਰਹਿਣ ਲੱਗੀ। ਉਨ੍ਹਾਂ ਦੱਸਿਆ ਕਿ ਕੱਲੂ ਅਤੇ ਉਸ ਦਾ ਪੁੱਤਰ ਮਜ਼ਦੂਰੀ ਕਰਦਾ ਸੀ ਅਤੇ ਉਸ ਦੀ 12 ਸਾਲਾ ਧੀ ਗਾਇਤਰੀ ਘਰ ਦੇ ਕੰਮਕਾਜ ਤੋਂ ਬਾਅਦ ਪਿਤਾ ਅਤੇ ਭਰਾ ਧਰਮਾ ਨੂੰ ਖੇਤ ’ਤੇ ਭੋਜਨ ਪਹੁੰਚਾਉਂਦੀ ਸੀ। ਉਨ੍ਹਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਗਾਇਤਰੀ ਲਾਪਤਾ ਸੀ। ਭੈਣ ਅਤੇ ਭਰਾ ਧਰਮਾ ਨੇ ਉਸ ਦੀ ਤਲਾਸ਼ ਕੀਤੀ ਪਰ ਕੁਝ ਪਤਾ ਨਹੀਂ ਲੱਗ ਸਕਿਆ। 

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਵਲੋਂ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਘਰੋਂ ਬੱਦਬੂ ਆਉਣ ’ਤੇ ਕਿਰਨ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਬੁੱਧਵਾਰ ਰਾਤ ਗਾਇਤਰੀ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਕਹਾਸੁਣੀ ਹੋ ਗਈ ਸੀ। ਉਸ ਨੇ ਗੁੱਸੇ ’ਚ ਭੈਣ ਦੇ ਸਿਰ ’ਤੇ ਸਿਲਬੱਟੇ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਬਾਅਦ ’ਚ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਘਰ ਦੇ ਅੰਦਰ ਕਮਰੇ ’ਚ ਟੋਇਆ ਖੋਦ ਕੇ ਲਾਸ਼ ਬੋਰੀ ’ਚ ਰੱਖ ਕੇ ਉੱਥੇ ਹੀ ਦਫ਼ਨ ਕਰ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਉਸ ਦੇ ਭਰਾ ਧਰਮਾ ਨੇ ਜ਼ਮੀਨ ਖੋਦ ਕੇ ਲਾਸ਼ ਬਾਹਰ ਕੱਢੀ। ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦੋਸ਼ੀ ਭੈਣ ਨੂੰ ਗ੍ਰਿਫ਼ਤਾਰ ਕਰ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।

ਪੜੋ ਹੋਰ ਖਬਰਾਂ: ਅਕਤੂਬਰ ਮਹੀਨੇ 14 ਦਿਨ ਬੈਂਕ ਰਹਿਣਗੇ ਬੰਦ, ਦੇਖੋ ਛੁੱਟੀਆਂ ਦੀ ਸੂਚੀ

Leave a Reply

Your email address will not be published. Required fields are marked *