ਮੋਹਾਲੀ- ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੋਹਾਲੀ ਦੀ ਸਪੈਸ਼ਲ ਕੋਰਟ ਵਿਚ ਪੇਸ਼ ਕੀਤਾ ਹੈ। ਦੱਸ ਦਈਏ ਕਿ ਖਹਿਰਾ ਨੂੰ ਬੀਤੇ ਦਿਨ ਈਡੀ ਨੇ ਪੁੱਛਗਿੱਛ ਦੇ ਲਈ ਸੈਕਟਰ-18 ਸਥਿਤ ਦਫਤਰ ਬੁਲਾਇਆ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਈਡੀ ਨੇ ਦੋਸ਼ ਲਗਾਇਆ ਕਿ ਖਹਿਰਾ ਨੇ ਡਰੱਗ ਮਾਮਲੇ ਵਿਚ ਦੋਸ਼ੀਆਂ ਤੇ ਫਰਜ਼ੀ ਪਾਸਪੋਰਟ ਕੈਰੇਟ ਵਾਲਿਆਂ ਦੀ ਸਹਾਇਤਾ ਕੀਤੀ ਹੈ।
Also Read: ‘ਸੁਖਬੀਰ ਬਾਦਲ ਨੂੰ ਫਸਾਉਣ ਦੀ ਹੋ ਰਹੀ ਹੈ ਸਾਜਿਸ਼’
ਜਾਣੋ ਕੀ ਹੈ ਪੂਰਾ ਮਾਮਲਾ
ਜ਼ਿਕਰਯੋਗ ਹੈ ਕਿ ਡਰੱਗਸ ਮਾਮਲੇ ਵਿਚ ਈਡੀ ਸਾਬਕਾ ਵਿਧਾਇਕ ਤੋਂ 2015 ਤੋਂ ਪੁੱਛਗਿੱਛ ਕਰ ਰਹੀ ਹੈ। ਐੱਨਡੀਪੀਐੱਸ ਦੇ ਮਾਮਲੇ ਵਿਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਪਾਕਿਸਤਾਨ ਰਾਹੀਂ ਡਰੱਗਸ, ਹਥਿਆਰਾਂ ਤੇ ਸੋਨੇ ਦੀ ਤਸਕਰੀ ਕਰਦੇ ਸਨ। ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਵੀ ਈਡੀ ਕਈ ਵਾਰ ਉਨ੍ਹਾਂ ਦੀਆਂ ਰਿਹਾਇਸ਼ਾਂ ਉੱਤੇ ਛਾਪੇਮਾਰੀ ਕਰ ਚੁੱਕੀ ਹੈ।
Also Read: H-1B ਵੀਜ਼ਾ ਧਾਰਕਾਂ ਲਈ ਰਾਹਤ, ਜੀਵਨ ਸਾਥੀ ਨੂੰ ਵਿਦੇਸ਼ ਸੱਦਣਾ ਹੋਵੇਗਾ ਸੌਖਾਲਾ
ਉਥੇ ਹੀ ਦੂਜੇ ਪਾਸੇ ਖਹਿਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਲਤ ਫਸਾਇਆ ਗਿਆ ਹੈ। ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਨਾਲ ਮਨੀ ਲਾਂਡ੍ਰਿੰਗ ਵਿਚ ਭੂਮਿਕਾ ਨਹੀਂ ਹੈ।
Also Read: ਇਸ ਦੇਸ਼ ‘ਚ ਕੋਰੋਨਾ ਦੀ 5ਵੀਂ ਲਹਿਰ ਨੇ ਵਧਾਈ ਟੈਨਸ਼ਨ, ਮਾਹਰਾਂ ਦਿੱਤੀ ਚਿਤਾਵਨੀ



