ਨੈਸ਼ਨਲ ਹੈਰਾਲਡ ਮਾਮਲੇ ’ਚ ED ਵਲੋਂ ਸੋਨੀਆ ਗਾਂਧੀ ਤੋਂ ਪੁੱਛਗਿੱਛ, ਰਾਹੁਲ ਤੇ ਪ੍ਰਿਅੰਕਾ ਵੀ ਆਏ ਨਾਲ

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ ‘ਚ ਪੁੱਛਗਿੱਛ ਜਾਰੀ ਹੈ। ਗਾਂਧੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ’ਚ ਦੁਪਹਿਰ ਦੇ…

ਨਵੀਂ ਦਿੱਲੀ– ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਨੈਸ਼ਨਲ ਹੈਰਾਲਡ ਮਾਮਲੇ ’ਚ ਈ.ਡੀ. ਦਫ਼ਤਰ ‘ਚ ਪੁੱਛਗਿੱਛ ਜਾਰੀ ਹੈ। ਗਾਂਧੀ ‘ਜ਼ੈੱਡ ਪਲੱਸ’ ਸੁਰੱਖਿਆ ਘੇਰੇ ’ਚ ਦੁਪਹਿਰ ਦੇ ਸਮੇਂ ਮੱਧ ਦਿੱਲੀ ’ਚ ਏ.ਪੀ.ਜੇ. ਅਬਦੁਲ ਕਲਾਮ ਰੋਡ ’ਤੇ ਵਿਧੁਤ ਲੇਨ ਸਥਿਤ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੀ। ਹਾਲਹੀ ’ਚ ਕੋਰੋਨਾ ਵਾਇਰਸ ਨਾਲ ਪੀੜਤ ਹੋਈ ਗਾਂਧੀ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਅਤੇ ਧੀ ਪ੍ਰਿਯੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਸੋਨੀਆ ਗਾਂਧੀ ਲੰਚ ਲਈ ਈਡੀ ਦਫਤਰ ਵਿਚੋਂ ਨਿਕਲੇ ਹਨ। ਅਜੇ ਉਨ੍ਹਾਂ ਤੋਂ ਪਹਿਲੇ ਦੌਰ ਦੀ ਪੁੱਛਗਿੱਛ ਕੀਤੀ ਗਈ ਹੈ।

Also Read: ਕੀ ਭਾਰਤੀ ਮੂਲ ਦੇ ਰਿਸ਼ੀ ਇੰਗਲੈਂਡ ‘ਚ ਰਚਣਗੇ ਇਤਿਹਾਸ? PM ਦੌੜ ‘ਚ ਇਸ ਮੰਤਰੀ ਨਾਲ ਸਖਤ ਟੱਕਰ

ਦਿੱਲੀ ਪੁਲਸ ਨੇ ਗਾਂਧੀ ਦੇ ਜਨਪਥ ਸਥਿਤ ਘਰ ਅਤੇ ਈ.ਡੀ. ਦਫ਼ਤਰ ਵਿਚਕਾਰ ਇਕ ਕਿਲੋਮੀਟਰ ਦੇ ਰਸਤੇ ’ਤੇ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ। ਇਲਾਕੇ ਦੇ ਆਲੇ-ਦੁਆਲੇ ਆਵਾਜਾਈ ’ਤੇ ਪਾਬੰਦੀ ਹੈ। ਪਾਰਟੀ ਨੇ ਸਿਖਰਲੀ ਲੀਡਰਸ਼ਿਪ ਵਿਰੁੱਧ ਏਜੰਸੀ ਦੀ ਕਾਰਵਾਈ ਦੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਹੈ।

Also Read: ਕੋਰੋਨਾ ਨੇ ਮਾਪਿਆਂ ਦੀ ਉਡਾਈ ਨੀਂਦ! ਸਰਕਾਰੀ ਸਕੂਲ ਦੇ 21 ਵਿਦਿਆਰਥੀ ਨਿਕਲੇ ਕੋਰੇਨਾ ਪਾਜ਼ੀਟਿਵ

ਸਿਹਤ ਬਾਰੇ ਪੁੱਛਿਆ ਪਹਿਲਾ ਸਵਾਲ
ਸੋਨੀਆ ਗਾਂਧੀ ਤੋਂ ਈ.ਡੀ. ਦੀ ਪੁੱਛਗਿੱਛ ਸ਼ੁਰੂ ਹੋ ਚੁੱਕੀ ਹੈ। ਈ.ਡੀ. ਨੇ ਸਭ ਤੋਂ ਪਹਿਲਾਂ ਸੋਨੀਆ ਗਾਂਧੀ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ। ਦੱਸ ਦੇਈਏ ਕਿ ਸੋਨੀਆ ਗਾਂਧੀ ਪਿਛਲੇ ਦਿਨੀਂ ਕੋਰੋਨਾ ਨਾਲ ਪੀੜਤ ਹੋ ਗਈ ਸੀ, ਜਿਸ ਕਾਰਨ ਈ.ਡੀ. ਤੋਂ ਉਨ੍ਹਾਂ ਨੇ ਕੁਝ ਦਿਨਾਂ ਦਾ ਸਮਾਂ ਮੰਗਿਆ ਸੀ। 

Leave a Reply

Your email address will not be published. Required fields are marked *