ਭੋਲੇ ਬਾਬਾ ਦੇ ਸਤਿਸੰਗ ਵਿਚਾਲੇ ਵਾਪਰੀ ਵੱਡੀ ਘਟਨਾ; ਔਰਤਾਂ, ਬੱਚਿਆਂ ਸਮੇਤ 27 ਲੋਕਾਂ ਦੀ ਮੌਤ 

National News : ਭੋਲੇ ਬਾਬਾ ਦੇ ਸਤਿਸੰਗ ਵਿੱਚ ਹਫੜਾ ਦਫੜੀ ਮਚ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ 27 ਲੋਕਾਂ ਦੀ ਮੌਤ ਹੋ ਗਈ…

National News : ਭੋਲੇ ਬਾਬਾ ਦੇ ਸਤਿਸੰਗ ਵਿੱਚ ਹਫੜਾ ਦਫੜੀ ਮਚ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ 27 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਖੇ ਵਾਪਰਿਆ।ਇਹ ਸਤਿਸੰਗ ਏਟਾ-ਹਾਥਰਸ ਸਰਹੱਦ ਦੇ ਰਤੀਭਾਨਪੁਰ ਵਿੱਚ ਚੱਲ ਰਿਹਾ ਸੀ। 
ਇਸ ਘਟਨਾ ਦੀ ਪੁਸ਼ਟੀ ਕਰਦਿਆਂ ਏਟਾ ਦੇ ਚੀਫ ਮੈਡੀਕਲ ਅਫਸਰ ਨੇ ਦੱਸਿਆ ਕਿ ਇਕ ਸੰਤ ਭੋਲੇ ਬਾਬਾ ਦੇ ਸਤਿਸੰਗ ਵਿੱਚ ਭਗਦੜ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਵਿੱਚ ਕੁੱਲ ਔਰਤਾਂ ਵੀ ਸ਼ਾਮਲ ਹਨ।ਏਟਾ ਦੇ ਸੀਐਮਓ ਡਾਕਟਰ ਉਮੇਸ਼ ਕੁਮਾਰ ਤ੍ਰਿਪਾਠੀ ਨੇ 27 ਲਾਸ਼ਾਂ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 1 ਪੁਰਸ਼, 23 ਔਰਤਾਂ ਅਤੇ 3 ਬੱਚੇ ਸ਼ਾਮਲ ਹਨ। 
ਜਾਣਕਾਰੀ ਮੁਤਾਬਕ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਫੁੱਲਰਾਈ ਪਿੰਡ ‘ਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਭਗਦੜ ਮਚ ਗਈ। ਇਸ ਦੌਰਾਨ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਏਟਾ ਮੈਡੀਕਲ ਕਾਲਜ ਲਿਜਾਇਆ ਗਿਆ ਹੈ। ਚਸ਼ਮਦੀਦ ਰਾਕੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਹਾਥਰਸ ਜ਼ਿਲ੍ਹੇ ਦੇ ਸਿਕੰਦਰਰਾਊ ਥਾਣਾ ਖੇਤਰ ਦੇ ਫੁਲਰਾਈ ਗਾਬ ਵਿੱਚ ਭੋਲੇ ਬਾਬਾ ਦੇ ਸਤਿਸੰਗ ਦੌਰਾਨ ਇਹ ਹਾਦਸਾ ਵਾਪਰਿਆ।
ਜਾਣਕਾਰੀ ਮੁਤਾਬਕ ਇਹ ਹਾਦਸਾ ਸਤਿਸੰਗ ਦੀ ਸਮਾਪਤੀ ਤੋਂ ਬਾਅਦ ਮਚੀ ਭਗਦੜ ਕਾਰਨ ਵਾਪਰਿਆ। ਭੋਲੇ ਬਾਬਾ ਦੇ ਸਤਿਸੰਗ ਦੀ ਸਮਾਪਤੀ ਮੌਕੇ ਭਗਦੜ ਮੱਚ ਗਈ। ਕਈ ਜ਼ਖਮੀਆਂ ਨੂੰ ਏਟਾ ਮੈਡੀਕਲ ਕਾਲਜ ਲਿਆਂਦਾ ਗਿਆ ਹੈ।

 

Leave a Reply

Your email address will not be published. Required fields are marked *