ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Chief Minister Bhagwant Mann) ਨੂੰ ਅੰਮ੍ਰਿਤਸਰ ਰੋਡ ਸ਼ੋਅ (Amritsar Road Show) ਦੌਰਾਨ ਨਿਸ਼ਾਨਾ ਬਣਾਇਆ। ਗੱਡੀ ਦੀ ਸਨਰੂਫ (Car sunroof) ਤੋਂ ਨਿਕਲ ਕੇ ਪ੍ਰਚਾਰ ਕਰਦੇ ਸਮੇਂ ਉਨ੍ਹਾਂ ‘ਤੇ ਭੀੜ ਵਿਚੋਂ ਕਿਸੇ ਨੇ ਕੋਈ ਵਸਤੂ ਸੁੱਟੀ। ਇਹ ਵਸਤੂ ਉਨ੍ਹਾਂ ਦੀ ਅੱਖ ਵਿਚ ਲੱਗੀ। ਇਸ ‘ਤੇ ਮਾਨ ਕੁਝ ਦੇਰ ਲਈ ਗੱਡੀ ਵਿਚ ਬੈਠ ਗਏ। ਕੁਝ ਦੇਰ ਬਾਅਦ ਭਗਵੰਤ ਮਾਨ ਫਿਰ ਸਨਰੂਫ ਤੋਂ ਬਾਹਰ ਨਿਕਲੇ ਅਤੇ ਦੱਸਿਆ ਕਿ ਸਮਰਥਕਾਂ ਵਲੋਂ ਵਰ੍ਹਾਏ ਜਾ ਰਹੇ ਫੁੱਲਾਂ ਵਿਚੋਂ ਇਕ ਫੁੱਲ ਉਨ੍ਹਾਂ ਦੀ ਅੱਖ ਵਿਚ ਲੱਗ ਗਿਆ। ਇਸ ਤੋਂ ਪਹਿਲਾਂ ਇਸ ਘਟਨਾ ਤੋਂ ਬਾਅਦ ਕਿਹਾ ਗਿਆ ਕਿ ਭੀੜ ਵਿਚੋਂ ਕਿਸੇ ਨੇ ਭਗਵੰਤ ਮਾਨ ਵੱਲ ਪੱਥਰ ਸੁੱਟਿਆ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਕਿਹਾ ਗਿਆ ਹੈ ਕਿ ਅਜਿਹਾ ਕੁਝ ਨਹੀਂ ਹੋਇਆ। Also Read : ਉੱਤਰਾਖੰਡ : ਉੱਤਰਕਾਸ਼ੀ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਰਹੀ ਤੀਬਰਤਾ

ਭਗਵੰਤ ਮਾਨ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲੇ ਵਿਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਪਹੁੰਚੇ ਸਨ। ਦੁਪਹਿਰ ਸਮੇਂ ਅੰਮ੍ਰਿਤਸਰ ਅਟਾਰੀ ਰੋਡ ‘ਤੇ ਉਨ੍ਹਾਂ ਦਾ ਰੋਡ ਸ਼ੋਅ ਸੀ। ਰੋਡ ਸ਼ੋਅ ਦੌਰਾਨ ਭਗਵੰਤ ਮਾਨ ਆਪਣੀ ਗੱਡੀ ਦੇ ਸਨਰੂਫ ਤੋਂ ਉਪਰ ਹੋ ਕੇ ਭੀੜ ਦਾ ਧੰਨਵਾਦ ਕਬੂਲ ਰਹੇ ਸਨ। ਇਸ ਦੌਰਾਨ ਲੋਕ ਉਨ੍ਹਾਂ ‘ਤੇ ਲਗਾਤਾਰ ਫੁੱਲ ਵਰ੍ਹਾ ਰਹੇ ਸਨ। ਉਸੇ ਦੌਰਾਨ ਅਚਾਨਕ ਉਨ੍ਹਾਂ ਦੀ ਅੱਖ ਨੇੜੇ ਕੁਝ ਲੱਗਾ। ਲੱਗਣ ਵਾਲੀ ਚੀਜ਼ ਇੰਨੀ ਤੇਜ਼ ਸੀ ਕਿ ਭਗਵੰਤ ਮਾਨ ਨੇ ਤੁਰੰਤ ਅੱਖ ‘ਤੇ ਹੱਥ ਰੱਖ ਲਿਆ ਅਤੇ ਤਿੰਨ-ਚਾਰ ਵਾਰ ਉਸ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਗਰੋਂ ਮਾਨ ਆਪਣੀ ਅੱਖ ਸਾਫ ਕਰਨ ਲਈ ਗੱਡੀ ਵਿਚ ਬੈਠ ਗਏ। ਉਹ ਤਕਰੀਬਨ 5 ਮਿੰਟ ਤੱਕ ਗੱਡੀ ਵਿਚ ਹੀ ਬੈਠੇ ਰਹੇ।
ਭਗਵੰਤ ਮਾਨ ਦੇ ਇਸ ਤਰ੍ਹਾਂ ਅਚਾਨਕ ਗੱਡੀ ਵਿਚ ਬੈਠਣ ਤੋਂ ਬਾਅਦ ਭੀੜ ਕੁਝ ਦੇਰ ਲਈ ਸ਼ਾਂਤ ਹੋ ਗਈ। ਲਗਭਗ ਪੰਜ ਮਿੰਟ ਬਾ੍ਦ ਭਗਵੰਤ ਮਾਨ ਦੁਬਾਰਾ ਸਨਰੂਫ ਤੋਂ ਬਾਹਰ ਆਏ ਅਤੇ ਇਕ ਫੁੱਲ ਹੱਥ ਵਿਚ ਲੈ ਕੇ ਦਿਖਾਉਣ ਲੱਗੇ। ਇਸ ਤੋਂ ਬਾਅਦ ਭਗਵੰਤ ਮਾਨ ਨੇ ਫਿਰ ਤੋਂ ਰੋਡ ਸ਼ੋਅ ਨੂੰ ਚਾਲੂ ਰੱਖਿਆ ਅਤੇ ਅੱਗੇ ਵੱਧ ਗਏ।
