ਚੰਡੀਗੜ੍ਹ : ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal) ਅੱਜ ਪੰਜਾਬ ਦੌਰੇ ‘ਤੇ ਆਏ ਹਨ। ਜਿਥੇ ਉਨ੍ਹਾਂ ਨੇ ਪਠਾਨਕੋਟ (Pathankot) ਵਿਖੇ ਤਿਰੰਗਾ ਰੈਲੀ ‘ਚ ਸ਼ਾਮਲ ਹੋਏ।ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬ ਦੇ ਲੋਕਾਂ ਲਈ ਚੌਥੀ ਅਤੇ ਪੰਜਵੀ ਗਰੰਟੀ ਦਾ ਐਲਾਨ ਕੀਤਾ ਹੈ।
Also Read : ਹਰਿਆਣਾ ‘ਚ ਵੱਡੀ ਵਾਰਦਾਤ, ਲਾੜੇ ਦੇ ਸਾਹਮਣੇ ਲਾੜੀ ਨੂੰ ਮਾਰੀਆਂ ਗੋਲੀਆਂ
ਆਪਣੀ ਚੌਥੀ ਗਰੰਟੀ ਵਿਚ ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ 24 ਲੱਖ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਬਿਹਤਰ ਸਿੱਖਿਆ ਦੇਣਗੇ। ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ, ਅਤੇ ਪੰਜਾਬ ਵਿਚ ਨਵੇਂ ਸਕੂਲ ਬਣਾਏ ਜਾਣਗੇ।ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਅਜਿਹਾ ਬਣਾਇਆ ਜਾਵੇਗਾ ਕਿ ਬਾਹਰਲੇ ਮੁਲਕਾਂ ਤੋਂ ਲੋਕ ਪੰਜਾਬ ਦੇ ਸਕੂਲਾਂ ਨੂੰ ਦੇਖਣ ਲਈ ਆਉਣਗੇ।
Also Read : ਨਵੇਂ ਸਾਲ ‘ਤੇ ਕਾਰ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਵੱਡੀ ਖਬਰ, ਕੀਮਤਾਂ ‘ਚ ਹੋ ਰਿਹੈ ਵਾਧਾ
ਇਸਦੇ ਨਾਲ ਹੀ ਉਨ੍ਹਾਂ ਨੇ ਪੰਜਵੀ ਗਰੰਟੀ ਦਾ ਵੀ ਐਲਾਨ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸਰਹੱਦ ‘ਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਜੇਕਰ ਕੋਈ ਜਵਾਨ ਅਪ੍ਰੇਸ਼ਨ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਉਸਨੂੰ 1 ਕਰੋੜ ਰੁਪਏ ਦੀ ਰਾਸ਼ੀ ਦਾ ਸਨਮਾਨ ਦਿੱਤਾ ਜਾਵੇਗਾ।

