DSP ਨੇ ਰੋਕੀ ਸ਼ਰਾਬ ਨਾਲ ਭਰੀ ਗੱਡੀ, ਦਾਰੂ ਦੇ ਕਾਗਜ਼ ਨਿਕਲੇ ਸਹੀ ਪਰ ਬਲੈਰੋ ਦਾ ਕੱਟਿਆ ‘ਮੋਟਾ ਚਲਾਨ’

ਗੁਰਦਾਸਪੁਰ : ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸ਼ਰਾਰਤੀ ਅੰਸਰਾਂ ‘ਤੇ ਨਕੇਲ ਕੱਸਣ ਲਈ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ…

ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸ਼ਰਾਰਤੀ ਅੰਸਰਾਂ 'ਤੇ ਨਕੇਲ ਕੱਸਣ ਲਈ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਮੁਹਿੰਮ

ਗੁਰਦਾਸਪੁਰ : ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸ਼ਰਾਰਤੀ ਅੰਸਰਾਂ ‘ਤੇ ਨਕੇਲ ਕੱਸਣ ਲਈ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਪੁਲਿਸ ਵੱਲੋਂ ਵੱਖ-ਵੱਖ ਜਗ੍ਹਾ ‘ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ, ਤਾਂ ਜੋ ਅਪਰਾਧਿਕ ਗਤੀਵਿਧੀਆਂ ਨੂੰ ਠੱਲ੍ਹ ਪਾਈ ਜਾ ਸਕੇ।

ਨਵੇਂ ਬੱਸ ਸਟੈਂਡ ਨੇੜੇ ਲਗਾਇਆ ਵਿਸ਼ੇਸ਼ ਨਾਕਾ

ਇਸੇ ਕੜੀ ਤਹਿਤ ਡੀ.ਐਸ.ਪੀ. (DSP) ਸ਼ਾਹਬਾਜ ਸਿੰਘ ਦੀ ਅਗਵਾਈ ਹੇਠ ਸਥਾਨਕ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਇੱਕ ਹਾਈ-ਟੈਕ ਨਾਕਾ ਲਗਾਇਆ ਗਿਆ ਸੀ। ਨਾਕੇਬੰਦੀ ਦੌਰਾਨ ਪੁਲਿਸ ਟੀਮ ਨੇ ਸ਼ੱਕ ਦੇ ਅਧਾਰ ‘ਤੇ ਸ਼ਰਾਬ ਨਾਲ ਲੱਦੀ ਇੱਕ ਬਲੈਰੋ ਗੱਡੀ ਨੂੰ ਰੋਕਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦੀਪਕ ਕੁਮਾਰ ਨੂੰ ਮੌਕੇ ‘ਤੇ ਸੱਦਿਆ ਗਿਆ ਅਤੇ ਸ਼ਰਾਬ ਦੀ ਖੇਪ ਦੀ ਜਾਂਚ ਸ਼ੁਰੂ ਕੀਤੀ ਗਈ।

ਸ਼ਰਾਬ ਨਿਕਲੀ ਵੈਧ

ਐਕਸਾਈਜ਼ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਗੱਡੀ ਵਿੱਚ ਲਿਜਾਈ ਜਾ ਰਹੀ ਸ਼ਰਾਬ ਪੂਰੀ ਤਰ੍ਹਾਂ ਕਾਨੂੰਨੀ ਸੀ। ਸ਼ਰਾਬ ਉੱਤੇ ਉਚਿਤ ਹੋਲੋਮਾਰਕ ਲੱਗੇ ਹੋਏ ਸਨ ਅਤੇ ਇਹ ਸਥਾਨਕ ਸ਼ਹਿਰ ਦੇ ਹੀ ਇੱਕ ਨਿਰਧਾਰਿਤ ਠੇਕੇ ‘ਤੇ ਸਪਲਾਈ ਲਈ ਲਿਜਾਈ ਜਾ ਰਹੀ ਸੀ। ਪਰ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਪੁਲਿਸ ਨੇ ਬਲੈਰੋ ਗੱਡੀ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ।

ਨਿਯਮਾਂ ਦੀ ਉਲੰਘਣਾ ‘ਤੇ ਹੋਈ ਸਖ਼ਤ ਕਾਰਵਾਈ

ਗੱਡੀ ਦੇ ਕਾਗਜ਼ਾਤ ਮੁਕੰਮਲ ਨਾ ਹੋਣ ਅਤੇ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਰੁਖ਼ ਅਖਤਿਆਰ ਕੀਤਾ ਗਿਆ। ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਉਕਤ ਬਲੈਰੋ ਗੱਡੀ ਦਾ ਮੌਕੇ ‘ਤੇ ਹੀ ਮੋਟਾ ਚਲਾਨ ਕੱਟਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਅਜਿਹੀ ਚੈਕਿੰਗ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਕਰਨਾਲ ‘ਚ ਗ਼ੈਰ-ਕਾਨੂੰਨੀ ਗਰਭਪਾਤ ਰੈਕਟ ਦਾ ਪਰਦਾਫਾਸ਼: ਔਰਤ ਦੀ ਬੱਚੇਦਾਨੀ ਫਟੀ, ਜਾਂਚ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ UP ਤੱਕ ਪਹੁੰਚੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *