ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਠਿੰਡਾ ਤੋਂ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਸ ਦਈਏ ਕਿ ਨੌਜਵਾਨਾਂ ਨੇ SSP ਤੋਂ ਚਿੱਟਾ ਵੇਚਣ ਦੀ ਇਜ਼ਾਜਤ ਮੰਗੀ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨਾਂ ਨੇ ਬੇਰੁਜ਼ਗਾਰੀ ਦਾ ਹਵਾਲਾ ਦੇਕੇ SSP ਕੋਲੋਂ ਇਜਾਜ਼ਤ ਮੰਗੀ ਹੈ। ਇਸ ਸੰਬੰਧੀ ਨੌਜਵਾਨਾਂ ਨੇ SSP ਨੂੰ ਇਕ ਮੰਗ ਪੱਤਰ ਵੀ ਸੌਂਪਿਆ ਹੈ। ਇਹ ਮਾਮਲਾ ਪਿੰਡ ਬੀੜ ਤਲਾਬ ਦਾ ਦੱਸਿਆ ਜਾ ਰਿਹਾ ਹੈ।
ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਲੋਕਾਂ ਨੇ ਸ਼ਰੇਆਮ ਚਿੱਟਾ ਵਿਕਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਦੱਸਣਯੋਗ ਗੱਲ ਹੈ ਕਿ ਇਕ ਪਾਸੇ ਜਿੱਥੇ ਪੰਜਾਬ ਸਰਕਾਰ ਨਸ਼ਾ ਦਾ ਲੱਕ ਤੋੜੜ ਦੀ ਗੱਲ ਕਰ ਰਹੀ ਹੈ
ਉੱਥੇ ਹੀ ਇਸ ਪੰਜਾਬ ਦੇ ਨੌਜਵਾਨ ਬੇਰੁਜਗਾਰੀ ਦਾ ਹਵਾਲਾ ਦੇਕੇ ਨਸ਼ਾ ਵੇਚਣ ਦੀ ਮੰਗ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦਾ ਕੀਤੇ ਸੀ ਜਿਸ ਚ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣਗੇ ਪਰ ਪੰਜਾਬ ਦੇ ਨੌਜਵਾਨ ਅਜੇ ਵੀ ਬੇਰੁਜਗਾਰ ਹਨ ਜਿਸ ਕਾਰਨ ਉਹ ਹੁਣ ਨਸ਼ੇ ਦੀ ਦਲਦਲ ਚ ਧਸਦੇ ਜਾ ਰਹੇ ਹਨ।


