ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜ਼ਪੁਰ ਦੇ ਕਸਬਾ ਮਖੂ ‘ਚ ਇੱਕ ਨੂੰਹ ਵੱਲੋਂ ਸੱਸ ਨਾਲ ਕੁੱਟਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ।
https://youtu.be/ky4UoFdwbNE
ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੁੰਹ ਆਪਣੀ ਸੱਸ ਦੇ ਨਾਲ ਬੂਰੀ ਤਰ੍ਹਾਂ ਕੁੱਟਮਾਰ ਕਰ ਰਹੀ ਹੈ।
ਉੱਥੇ ਹੀ ਪੀੜਤ ਸੱਸ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਦੀ ਮੌਤ ਦੇ ਮਗਰੋਂ ਨੂੰਹ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਦੀ ਜਮੀਨ ਤੇ ਘਰ ਉੱਤੇ ਕਬਜਾ ਕਰ ਲਇਆ ਤੇ ਹੁਣ ਜਦੋਂ ਵੀ ਉਹ ਆਪਣੇ ਘਰ ਜਾਂਦੀ ਹੈ ਤਾਂ ਉਸ ਦੀ ਨੂੰਹ ਕੁੱਟਮਾਰ ਕਰਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਚੁੱਕੀ ਹੈ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ

