ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਨਸ਼ਾ ਇਸ ਕਦਰ ਫੈਲ ਰਿਹਾ ਹੈ ਕਿ ਲੋਕ ਆਪਣੇ ਬੱਚਿਆ ਨੂੰ ਬਚਾਉਣ ਲਈ ਉਹਨਾਂ ਨੂੰ ਜ਼ੰਜੀਰਾ ਦੇ ਨਾਲ ਬੰਨ੍ਹ ਰਹੇ ਹਨ। ਉੱਥੇ ਹੀ ਨਸ਼ਾ ਤਸਕਰ ਵੀ ਨਸ਼ੇ ਦੀ ਸਪਲਾਈ ਆਰਾਮ ਨਾਲ ਕਰ ਰਹੇ ਹਨ। ਪਰ ਸੂਬੇ ਦੇ ਲੋਕਾਂ ਨੇ ਹੁਣ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਆਪਣੀ ਕਮਰ ਕੱਸ ਲਈ ਹੈ।
ਜਿਸਦੇ ਚੱਲਦੇ ਉਹ ਨਸ਼ਾ ਤਸਕਰਾਂ ਨੂੰ ਆਪਣੀ ਪੂਰੀ ਕੋਸ਼ਿਸ਼ਾ ਨਾਲ ਨਸ਼ਾ ਵੇਚਣ ਤੇ ਖਰੀਦਣ ਤੋਂ ਰੋਕ ਰਹੇ ਹਨ। ਦਸ ਦਈਏ ਕਿ ਹੁਸ਼ਿਆਰਪੁਰ ‘ਚ ਲੋਕਾਂ ਨੇ ਨਸ਼ਾ ਤਸਕਰ ਦਾ ਕੁਟਾਪਾ ਚਾੜਿਆ। ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ਾ ਤਸਕਰ ਪਿੰਡ ਬੱਲੇਵਾਲ ‘ਚ ਚਿੱਟਾ ਵੇਚਣ ਲਈ ਆਇਆ ਸੀ। ਇਸ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕਰ ਲਿਆ
ਨਾਲ ਹੀ ਉਸਦਾ ਜੰਮ੍ਹ ਕੇ ਕੁਟਾਪਾ ਚਾੜਿਆ। ਫਿਲਹਾਲ ਨਸ਼ਾ ਤਸਕਰ ਨੂੰ ਜਖਮੀ ਹਾਲਤ ਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

