ਨਸ਼ਾ ਮੁਕਤ ਕੀਤਾ ਵਿਆਹ ਤੇ ਕਿਹਾ ‘ਖੁਸ਼ੀਆਂ ਦੇ ਖੇੜੇ, ਬਿਨਾਂ ਨਸ਼ਿਓ ਸਾਡੇ ਵਿਹੜੇ’।

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਚ ਤੁੱਸੀ ਹਰ ਤਰੀਕੇ ਦਾ ਵਿਆਹ ਦੇਖਿਆ ਹੋਵੇਗਾ ਹਰ ਵਿਆਹਾਂ ਵਿੱਚ ਤੁੱਸੀ ਹਰ ਇਕ ਤਰੀਕੇ ਦੀ ਸ਼ੋਸੇਬਾਜੀ ਵੀ ਦੇਖੀ ਹੋਏਗੀ। ਵਿਅਾਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਚ ਤੁੱਸੀ ਹਰ ਤਰੀਕੇ ਦਾ ਵਿਆਹ ਦੇਖਿਆ ਹੋਵੇਗਾ ਹਰ ਵਿਆਹਾਂ ਵਿੱਚ ਤੁੱਸੀ ਹਰ ਇਕ ਤਰੀਕੇ ਦੀ ਸ਼ੋਸੇਬਾਜੀ ਵੀ ਦੇਖੀ ਹੋਏਗੀ। ਵਿਅਾਹ ਵਿੱਚ ਹਰ ਤਰੀਕੇ ਦਾ ਨਾਚ ਵੀ ਹੁੰਦਾ ਹੈ ਤੇ ਨਾਲ ਹੀ ਕਈ ਤਰਾਂ ਦੇ ਭੋਜਨ ਦਾ ਵੀ ਇਤਜਾਮ ਵੀ ਹੁੰਦਾ ਹੈ। ਇਸਦੇ ਨਾਲ ਹੀ  ਵਿਆਹ ਦੇ ਦਿਨ ਨੂੰ ਯਾਦਗਾਰ ਬਣਾਉਣ ਲਈ ਕਈ ਲੋਕ ਸ਼ੋਸ਼ੇਬਾਜੀ ਦਾ ਵੀ ਸਹਾਰਾ ਲੈਂਦੇ ਹਨ। ਵਿਆਹ ਵਿੱਚ ਖਾਣਾ, ਨਾਚ ਅਤੇ ਹੋਰ ਕਈ ਸ਼ੋਸ਼ੇਬਾਜੀ ਦੇ ਨਾਲ ਨਾਲ ਹੀ ਸ਼ਰਾਬ ਵੀ ਵਿਆਹ ਦੇ ਸਮਾਰੋਹ ਦਾ ਹਿੱਸਾ ਹੁੰਦਾ ਹੈ ਜਿਸ ਕਾਰਨ ਨਸ਼ੇ ਦੇ ਕਾਰਨ ਹਾਲਾਤ ਇਸ ਤਰਾਂ ਦੇ ਬਣ ਜਾਂਦੇ ਹਨ ਜਿਸ ਕਾਰਨ ਖੁਸ਼ੀ ਦੇ ਮਾਹੌਲ ਦੇ ਦੁਖਾਂ ਦਾ ਹਨੇਰਾ ਛਾ ਜਾਂਦਾ ਹੈ। ਪਰ ਹੁਣ ਇਕ ਅਜਿਗਾ ਵਿਆਹ ਚਰਚਾ ਦਾ ਵਿਸ਼ਾ ਬਣਇਆ ਹੋਇਆ ਹੈ ਜਿਸ ਨੇ ਮਿਸਾਲ ਕਾਇਮ ਕਰ ਦਿੱਤੀ ਹੈ।

marriage

ਦੱਸ ਦਈਏ ਕਿ ਪੰਜਾਬ ਦੇ ਫਾਜ਼ਿਲਕਾ ਦਾ ਇਕ ਅਜਿਹਾ ਪਰਿਵਾਰ ਜਿਸਨੇ ਆਪਣੇ ਮੁੰਡੇ ਦਾ ਵਿਆਹ ਨਸ਼ਾ ਰਹਿਤ ਕੀਤਾ ਹੈ। ਇਸ ਵਿਆਹ ਵਿੱਚ ਭਗੜਾ ਵੀ ਸੀ ਖਾਣਾ ਵੀ ਸੀ ਬਸ ਸ਼ਰਾਬ ਨਹੀਂ ਸੀ। ਦੱਸ ਦਈਏ ਕਿ ਫਾਜਿਲਕਾ ਦੇ ਰਹਿਣ ਵਾਲਾ ਛਾਬੜਾ ਪਰਿਵਾਰ ਨੇ ਆਪਣੇ ਮੁੰਡੇ ਦਾ ਵਿਆਹ ਨਸ਼ੇ ਤੋਂ ਦੂਰ ਰਹਿਕੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਸਮਾਰੋਹ ਦੇ ਪੈਲੇਸ ਦੇ ਬਾਹਰ ਹੀ ਇਕ ਬੈਨਰ ਲਗਵਾਇਆ ਗਿਆ ਸੀ ਜਿਸ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਸੀ ਕਿ ਖੁਸ਼ੀਆਂ ਦੇ ਖੇੜੇ, ਬਿਨਾਂ ਨਸ਼ਿਓ ਸਾਡੇ ਵਿਹੜੇ’।

marriage

ਜਿਸਦਾ ਅਰਥ ਹੈ ਕਿ ਬਿਨਾ ਨਸ਼ੇ ਤੋਂ ਹੀ ਇਸ ਵਿਆਹ ਵਿੱਚ ਸ਼ਾਮਲ ਹੋਣਾ ਜੀ। ਉੱਥੇ ਹੀ ਦੁੂਜੇ ਪਾਸੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਬੇਟੇ ਦਾ ਵਿਆਹ ਨਸ਼ਾ ਨਾ ਕਰਨ ਵਾਲੇ ਪਰਿਵਾਰ ਵਿੱਚ ਕਰਵਾਇਆ ਹੈ ਤੋ ਨਾਲ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸ਼ਰਾਬ ਤੇ ਸ਼ੋਸ਼ੇਬਾਜੀ ਤੋਂ ਦੂਰ ਰਹਿਕੇ ਹੀ ਇਸ ਤਰਾਂ ਦਾ ਹੀ ਵਿਆਹ ਕਰਨਾ ਚਾਹਿਦਾ। ਨਾਲ ਹੀ ਨਵੀ ਬਣੀ ਜੋੜੀ ਨੂੰ ਪਰਿਵਾਰ ਦੇ ਇਸ ਕਦਮ ਤੇ ਬਹੁਤ ਹੀ ਖੁਸ਼ ਸਨ। ਨਾਲ ਹੀ ਨਵਵਿਆਹੁਤਾ ਜੋੜੀ ਨੇ ਵੀ ਜਾਗਰੂਕ ਕਰਦੇ ਹੋਏ ਕਿਹਾ ਕਿ ਵਿਆਹ ਵਿੱਚ ਚਲਣ ਵਾਲੇ ਦਾਰੂ ਸ਼ਰਾਬ ਨੇ ਵਿਆਹ ਵਰਗੀ ਪਵਿੱਤਰ ਰਸਮ ਨੂੰ ਗੰਦਾ ਕਰ ਰੱਖਿਆ ਹੈ ਜਿਸ ਕਾਰਨ ਇਸ ਤਰਾਂ ਦੇ ਕੰਮਾਂ ਤੋਂ ਨਾਲ ਹੀ ਇਸ ਤਰਾਂ ਦੇ ਕੰਮ ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣਾ ਚਾਹਿਦਾ ਹੈ।

Leave a Reply

Your email address will not be published. Required fields are marked *