ਨਸ਼ੇੜੀ ਆਸ਼ਕ ਨੇ ਪ੍ਰੇਮਿਕਾ ਨੂੰ ਲਾਇਆ ਨਸ਼ੇ ਦਾ ਟੀਕਾ ਤੇ ਫਿਰ ਹੋਇਆ ਇਹ…!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇੜੀ ਆਸ਼ਕ ਨੇ ਆਪਣੀ ਪ੍ਰੇਮਿਕਾ ਨੂੰ ਨਸ਼ੇ ਦਾ ਟੀਕਾ ਲਾ ਕੇ ਕਤਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਨਸ਼ੇੜੀ ਆਸ਼ਕ ਨੇ ਆਪਣੀ ਪ੍ਰੇਮਿਕਾ ਨੂੰ ਨਸ਼ੇ ਦਾ ਟੀਕਾ ਲਾ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਲੜਕੀ ਦਾ ਚਾਰ ਸਾਲ ਪਹਿਲਾਂ ਨਸ਼ੇੜੀ ਪ੍ਰੇਮੀ ਦੇ ਨਾਲ ਵਿਆਹ ਹੋਇਆ ਸੀ।

killed

ਲੜਕੀ ਨੂੰ ਕਰੀਬ ਦੋ ਸਾਲ ਬਾਅਦ ਬਤਾ ਚੱਲਿਆ ਕਿ ਉਹ ਲੜਕਾ ਪਹਿਲਾਂ ਹੀ ਵਿਆਹਿਆ ਹੋਇਆ ਹੈ। ਜਿਸ ਕਾਰਨ ਲੜਕੀ ਨੇ ਆਪਣੇ ਪ੍ਰੇਮੀ ਦੇ ਕੇਸ ਦਰਜ ਕਰ ਦਿੱਤਾ। ਕੇਸ ਦਰਜ ਕਰਵਾਉਣ ਤੋਂ ਬਾਅਦ ਨਸ਼ੇੜੀ ਲੜਕਾ ਲੜਕੀ ਨੂੰ ਧਮਕਾਉਣ ਲੱਗਾ। ਪਰ ਜਦੋ ਲੜਕੀ ਨੇ ਉਸਦੀ ਗੱਲ ਨਾ ਮੰਨੀ ਤਾਂ ਉਸਨੇ ਲੜਕੀ ਨੂੰ ਜਾਨੋਂ ਮਾਰ ਦਿੱਤਾ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜੇ ਚ ਲੈ ਲਿਆ ਹੈ ਤੇ ਨਾਲ ਹੀ ਨਸ਼ੇੜੀ ਵਿਅਕਤੀ ਦੇ ਖਿਲਾਫ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪ੍ਰੇਮੀ ਦੀ ਭਾਲ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *