ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ‘ਉੜਤਾ ਜਾਸੂਸ’ ਇਸ ਤੋਂ ਮਤਲਬ ਡਰੋਨ ਤੋਂ ਹੈ, ਜਿਸ ਨੂੰ ਇਕ ਵਾਰ ਫਿਰ ਹੁਸੈਨੀਵਾਲਾ ਸਰਹੱਦ ਨੇੜੇ ਦੇਖਿਆ ਗਿਆ, ਜੋ ਬੀਐਸਐਫ ਚੌਕੀ ਦੇ ਉੱਪਰ ਘੁੰਮਣ ਤੋਂ ਬਾਅਦ ਵਾਪਸ ਚਲਿਆ ਗਿਆ। ਪੰਜਾਬ ਦੇ ਫਿਰੋਜ਼ਪੁਰ ਵਿੱਚ ਬੀਐਸਐਫ ਦੇ ਜਵਾਨ ਇੱਕ ਅਸਮਾਨ ਵਿੱਚ ਘੁੰਮਦੇ ਡਰੋਨ ਨੂੰ ਵੇਖ ਕੇ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ, ਜਵਾਨਾਂ ਨੇ ਉਸ ‘ਤੇ ਵੀ ਫਾਇਰ ਕੀਤੇ।
ਡਰੋਨ ਨੂੰ ਵੇਖਣ ਤੋਂ ਬਾਅਦ ਜਵਾਨਾਂ ਨੇ ਸਰਹੱਦ ਦੇ ਆਸ ਪਾਸ ਦੇ ਖੇਤਰ ‘ਚ ਤਲਾਸ਼ੀ ਕੀਤੀ ਪਰ ਕੁਝ ਵੀ ਬਰਾਮਦ ਨਹੀਂ ਹੋਇਆ। ਬੀਐਸਐਫ ਨੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ। ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਨੂੰ ਵਧਾਉਂਦੇ ਹੋਏ, ਰੌਲੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਬਾਅਦ ਜਵਾਨ ਅਤੇ ਪੰਜਾਬ ਪੁਲਿਸ ਹੋਰ ਅਲਰਟ ਹੋ ਗਏ ਹਨ।
8 ਜਨਵਰੀ ਨੂੰ ਵੀ ਹਥਿਆਰਾਂ ਦੀ ਖੇਪ ਸਮੇਤ ਮਿਲਿਆ ਸੀ ਡ੍ਰੋਨ
ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਸਰਹੱਦੀ ਪਿੰਡ ਅੰਮ੍ਰਿਤਸਰ ‘ਚ ਇੱਕ ਡਰੋਨ ਸਮੇਤ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਸੀ। ਸਰਹੱਦੀ ਸਟੇਸ਼ਨ ਘਰਿੰਡਾ ਨੇ ਇਸ ਸੰਬੰਧ ‘ਚ ਪੰਜ ਤਸਕਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਬਲਕਾਰ ਸਿੰਘ ਵੀ ਸ਼ਾਮਲ ਹੈ, ਜੋ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਬਲਕਾਰ ਸਿੰਘ ‘ਤੇ ਪਾਕਿਸਤਾਨੀ ਤਸਕਰਾਂ ਦੇ ਡਰੋਨ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲੈਣ ਦਾ ਦੋਸ਼ ਹੈ।
ਬਲਕਾਰ ਸਿੰਘ ਦੇ ਸਾਥੀ ਪਰਮਜੀਤ, ਧਰਮਿੰਦਰ, ਅਜੇ ਅਤੇ ਰਾਹੁਲ ਚੌਹਾਨ ਹਰਿਆਣਾ ਦੇ ਵਸਨੀਕ ਹਨ। ਸੂਤਰਾਂ ਦੇ ਹਵਾਲਿਆਂ ਤੋਂ ਬਲਕਾਰ ਸਿੰਘ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ, ਸਰਹੱਦੀ ਪਿੰਡਾਂ ਦੇ ਕੁਝ ਸਮੱਗਲਰ ਇਸ ਮਾਮਲੇ ਵਿੱਚ ਉਸਦਾ ਸਮਰਥਨ ਕਰ ਰਹੇ ਹਨ। ਥਾਣਾ ਘਰਿੰਡਾ ਦੇ ਐਸਐਚਓ ਅਮਨਦੀਪ ਨਾਲ ਗੱਲਬਾਤ ਕਰਦਿਆਂ ਉਸਨੇ ਮੰਨਿਆ ਕਿ, ਪੰਜ ਤਸਕਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
https://www.facebook.com/LivingIndiaNewschannel/videos/629775417768180/


