Drone activity spotted near Amritsar Airport: ਸੁਰੱਖਿਆ ਦੇ ਮੱਦੇਨਜ਼ਰ 3 ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਡਾਇਵਰਟ

ਅੰਮ੍ਰਿਤਸਰ: ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ, ਰਾਜਾਸਾਂਸੀ ਨੇੜੇ ਇੱਕ ਵਾਰ ਫਿਰ ਡਰੋਨ ਗਤੀਵਿਧੀ ਦੇਖੇ ਜਾਣ ਕਾਰਨ ਹਲਚਲ ਮਚ ਗਈ ਹੈ। ਸੁਰੱਖਿਆ…

ਅੰਮ੍ਰਿਤਸਰ: ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ, ਰਾਜਾਸਾਂਸੀ ਨੇੜੇ ਇੱਕ ਵਾਰ ਫਿਰ ਡਰੋਨ ਗਤੀਵਿਧੀ ਦੇਖੇ ਜਾਣ ਕਾਰਨ ਹਲਚਲ ਮਚ ਗਈ ਹੈ। ਸੁਰੱਖਿਆ ਨੂੰ ਪਹਿਲ ਦਿੰਦਿਆਂ ਹਵਾਈ ਅੱਡੇ ‘ਤੇ ਆਉਣ ਵਾਲੀਆਂ ਤਿੰਨ ਅਹਿਮ ਉਡਾਣਾਂ ਨੂੰ ਐਮਰਜੈਂਸੀ ਵਜੋਂ ਦੂਜੇ ਸ਼ਹਿਰਾਂ ਲਈ ਡਾਇਵਰਟ ਕਰਨਾ ਪਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9 ਵਜੇ ਅੰਮ੍ਰਿਤਸਰ ਏਅਰਪੋਰਟ ਦੇ ਨੇੜਲੇ ਪਿੰਡ ਰਾਜਾਸਾਂਸੀ ਖੇਤਰ ਵਿੱਚ ਸ਼ੱਕੀ ਡਰੋਨ ਐਕਟੀਵਿਟੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਤੁਰੰਤ ਬਾਅਦ ਏਅਰਪੋਰਟ ਅਥਾਰਟੀ ਅਤੇ ਸੁਰੱਖਿਆ ਏਜੰਸੀਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਵਾਈ ਆਵਾਜਾਈ ਵਿੱਚ ਤਬਦੀਲੀਆਂ ਕੀਤੀਆਂ ਗਈਆਂ।

ਪ੍ਰਭਾਵਿਤ ਹੋਣ ਵਾਲੀਆਂ ਉਡਾਣਾਂ ਦਾ ਵੇਰਵਾ

ਡਰੋਨ ਦੀ ਇਸ ਗਤੀਵਿਧੀ ਕਾਰਨ ਤਿੰਨ ਉਡਾਣਾਂ ਆਪਣੇ ਨਿਰਧਾਰਤ ਸਮੇਂ ‘ਤੇ ਅੰਮ੍ਰਿਤਸਰ ਉਤਰਨ ਵਿੱਚ ਅਸਫਲ ਰਹੀਆਂ।  ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:

ਏਅਰ ਇੰਡੀਆ ਦੀ ਫਲਾਈਟ (AI-855): ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਇਸ ਉਡਾਣ ਨੂੰ ਸੁਰੱਖਿਆ ਕਾਰਨਾਂ ਕਰਕੇ ਵਾਪਸ ਦਿੱਲੀ ਹੀ ਭੇਜ ਦਿੱਤਾ ਗਿਆ।

ਇੰਡੀਗੋ ਦੀ ਫਲਾਈਟ (6E-5028): ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਨੂੰ ਚੰਡੀਗੜ੍ਹ ਹਵਾਈ ਅੱਡੇ ਲਈ ਡਾਇਵਰਟ ਕੀਤਾ ਗਿਆ।

ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ (MH-118): ਕੁਆਲਾਲੰਪੁਰ ਤੋਂ ਅੰਮ੍ਰਿਤਸਰ ਆ ਰਹੀ ਅੰਤਰਰਾਸ਼ਟਰੀ ਉਡਾਣ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ।

ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਦੇ ਆਸ-ਪਾਸ ਦੇ ਇਲਾਕੇ ਵਿੱਚ ਸੁਰੱਖਿਆ ਨੂੰ ਹੋਰ ਵੱਧ ਸਖ਼ਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਡਰੋਨ ਗਤੀਵਿਧੀ ਸਬੰਧੀ ਅਧਿਕਾਰਤ ਪੁਸ਼ਟੀ ਅਤੇ ਹੋਰ ਵਿਸਤ੍ਰਿਤ ਵੇਰਵਿਆਂ ਦੀ ਅਜੇ ਉਡੀਕੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Karnal: नवरात्रों पर मिलावटी कुट्टू के आटे पर फूड सेफ्टी विभाग सख्त, जगह-जगह से लिए सैंपल

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *