ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੇ ਪਿੰਡ ਦਾਦ ‘ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਾਲਤੂ ਕੁੱਤੇ ਨੇ ਇਕ ਵਿਅਕਤੀ ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਵਿਅਕਤੀ ਨੇ ਕੁੱਤੇ ਦੇ ਮਾਲਕ ‘ਤੇ FIR ਦਰਜ ਕਰਵਾ ਦਿੱਤੀ।
https://www.facebook.com/LivingIndiaNewschannel/videos/747297102333270/
ਮਿਲੀ ਜਾਣਕਾਰੀ ਦੇ ਅਨੁਸਾਰ ਵਿਅਕਤੀ ਸੈਰ ਕਰਨ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਅਚਾਨਕ ਕੁੱਤੇ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜਦੋ ਪੀੜਤ ਨੇ ਇਸਦੀ ਸ਼ਿਕਾਇਤ ਕੁੱਤੇ ਦੀ ਮਾਲਕਣ ਨੂੰ ਕੀਤੀ ਤਾਂ ਉਹ ਪੀੜਤ ਦੇ ਨਾਲ ਬਹਿਸ ਕਰਨ ਲੱਗੀ ਇਸ ਤੌਂ ਬਾਅਦ ਕੁੱਤੇ ਨੇ ਫਿਰ ਤੋਂ ਉਸ ਤੇ ਹਮਲਾ ਕਰ ਦਿੱਤਾ।
ਜਿਸ ਤੋਂ ਬਾਅਦ ਕੁੱਤੇ ਨੇ ਵਿਅਕਤੀ ਦੇ ਢਿੱਡ, ਹੱਥ ਪੈਰ ਤੇ ਬੁਰੀ ਤਰ੍ਹਾਂ ਵੱਢ ਲਿਆ। ਪੀੜਤ ਦਾ ਕਹਿਣਾ ਹੈ ਕਿ ਕੁੱਤਾ ਬਿਨ੍ਹਾਂ ਪਟੇ-ਸੰਗਲੀ ਦੇ ਸੀ ਤੇ ਉਸਦੀ ਮਾਲਕਣ ਵੀ ਉਸ ਨਾਲ ਬਹਿਸ ਰਹੀ ਸੀ। ਜਿਸ ਤੋਂ ਬਾਅਦ ਪੀੜਤ ਨੇ ਕੁੱਤੇ ਦੇ ਮਾਲਕਣ ਦੇ ਖਿਲਾਫ FIR ਦਰਜ ਕਰਵਾ ਦਿੱਤੀ। ਇਸ ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵੀ ਕੈਦ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਮਾਲਕਣ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

