ਸਤਿਕਾਰ ਕਮੇਟੀ ਨਾਲ ਹੋਈ ਕੁੱਟਮਾਰ ਦਾ ਮਾਮਲਾ, ਝਗੜੇ ਸਬੰਧੀ ਮੁਕੱਦਮਾ ਵੀ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਵਿੱਚ ਪੈਂਦੇ ਪਿੰਡ ਰਾਮਪੁਰ ਬੇਟ ‘ਝਮਲੂਟੀ’ ਵਿਚ ਸਮਾਧ ਵਾਲੇ ਸਥਾਨ ਦੇ ਨੇੜੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਲੈਕੇ ਪ੍ਰਬੰਧਕਾਂ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੂਪਨਗਰ ਵਿੱਚ ਪੈਂਦੇ ਪਿੰਡ ਰਾਮਪੁਰ ਬੇਟ ‘ਝਮਲੂਟੀ’ ਵਿਚ ਸਮਾਧ ਵਾਲੇ ਸਥਾਨ ਦੇ ਨੇੜੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਨੂੰ ਲੈਕੇ ਪ੍ਰਬੰਧਕਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਹੋਏ ਝਗੜੇ ਦਾ ਮਾਮਲਾ ਦਿਨੋਂ ਦਿਨ ਤੁਲ ਫੜਦਾ ਜਾ ਰਿਹਾ ਹੈ। ਜਦਕਿ ਸਥਾਨਕ ਪੁਲਿਸ ਨੇ ਸਮਾਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਬਾਅਦ ਹੋਏ ਝਗੜੇ ਸਬੰਧੀ ਮੁਕੱਦਮਾ ਵੀ ਦਰਜ ਕਰ ਦਿੱਤਾ ਹੈ। ਲੇਕਿਨ ਫੇਰ ਦੁਬਾਰਾ ਉਪਰੋਕਤ ਵਿਵਾਦ ਵਾਲੇ ਸਥਾਨ ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਬਾਅਦ ਸਥਿਤੀ ਤਣਾਅ ਵਾਲੀ ਬਣ ਗਈ ।

ਪਿੰਡ ਰਾਮਪੁਰ ਬੇਟ ‘ਝਮਲੂਟੀ’ ਵਿਚ ਸਮਾਧ ਵਾਲੇ ਸਥਾਨ ਦੇ ਨੇੜੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਮੋਕਾ ਦੇਖਣ ਪਹੁੰਚੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਤਿੰਨ ਸਿੰਘਾਂ ਤੇ ਪ੍ਰਬੰਧਕਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਦੇ ਬਾਅਦ ਪੁਲਿਸ ਕਾਰਵਾਈ ਵਿੱਚ ਬਣਦੀਆਂ ਧਰਾਵਾਂ ਸ਼ਾਮਲ ਨਾ ਕਰਨ ਅਤੇ ਦੁਬਾਰਾ ਉਪਰੋਕਤ ਵਿਵਾਦ ਵਾਲੇ ਸਥਾਨ ਤੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਵਿਰੋਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸੇ, ਸਰਪ੍ਰਸਤ ਭਾਈ ਬਲਵੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਭਰ ਤੋਂ ਸਮੂਹ ਮੈਂਬਰ ਰੂਪਨਗਰ ਵਿੱਚ ਇਕੱਠੇ ਹੋਏ ਤੇ ਇਸ ਸਬੰਧੀ ਐਸ. ਪੀ. ਹੈੱਡ ਕੁਆਟਰ ਅਜਿੰਦਰ ਸਿੰਘ ਨੂੰ ਮਿਲੇ, ਜਿੱਥੇ ਉਨ |

ਕਿਹਾ ਕਿ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਂਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਕਤਲਗੜ | ਸਾਹਿਬ ਦੇ ਵਿਚ ਪਹੁੰਚਾਉਂਣ ਦਾ ਪ੍ਰਬੰਧ ਵੀ ਕਰਾਗੇ। ਖੋਸਾ ਨੇ ਕਿਹਾ ਕਿ ਪੁਲਿਸ ਨੇ ਆਗਮ ਮਾਮਲੇ ਵਿੱਚ ਬਣਦੀਆਂ ਧਰਾਵਾਂ ਸ਼ਾਮਲ ਨਾ ਕੀਤੀਆਂ ਤਾ 2 ਨੂੰ ਕੀਤਾ ਜਾਵੇਗਾ ਵੱਡਾ ਇਕੱਠ |

Watch Video

Leave a Reply

Your email address will not be published. Required fields are marked *