ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਯੂਥ ਅਕਾਲੀ ਦਲ ਦੇ ਨੇਤਾ ਗੁਰਦੀਪ ਸਿੰਘ ਗੋਸ਼ਾ ਦੇ ਹਿਮਾਇਤ ਵਿੱਚ ਉਤਰੇ ਹਨ। ਇਸਦੇ ਚੱਲਦੇ ਹੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਹਨਾਂ ਨਾਲ ਕਈ ਅਕਾਲੀ ਲੀਡਰ ਮੌਜੂਦ ਹੈ।
https://www.facebook.com/LivingIndiaNewschannel/videos/2266473140290588/
ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਿਸ ਤਰ੍ਹਾਂ ਹੁੰਦਾ ਹੈ ਇਹ ਪਾਕਿਸਤਾਨ ਵਿੱਚ ਦੇਖਣ ਦੀ ਲੋੜ ਨਹੀਂ ਹੈ ਇਹ ਕਾਰਾ ਗਾਂਧੀ ਪਰਿਵਾਰ ਨੇ ਭਾਰਤ ਵਿੱਚ ਹੀ ਕਰ ਦਿੱਤਾ ਹੈ।
ਇਸ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 1984 ਸਿੱਖ ਕਤਲੇਆਮ ਵਿੱਚ ਗਾਂਧੀ ਪਰਿਵਾਰ ਦਾ ਹੀ ਹੱਥ ਹੈ ਜਿਸਨੂੰ ਜੱਜ ਨੇ ਵੀ ਸਵਿਕਾਰਦੇ ਹੋਏ ਕਿਹਾ ਸੀ ਕਿ ਸੱਜਣ ਕੁਮਾਰ ਵਰਗੇ ਲੋਕਾਂ ਨੂੰ ਸਿਆਸੀ ਸਾਥ ਹੋਣ ਕਾਰਨ ਹੀ ਉਹ ਕਾਫੀ ਸਮੇਂ ਤੋ ਕਾਨੂੰਨ ਦੀ ਸਿਕੰਜੇ ਤੋਂ ਬੱਚਦੇ ਆ ਰਹੇ ਹਨ। ਦੱਸਣਯੋਗ ਗੱਲ ਹੈ ਕਿ ਲੁਧਿਆਣਾ ਵਿੱਚ ਬੀਤੇ ਦਿਨ ਯੂਥ ਅਕਾਲੀ ਲੀਡਰ ਵੱਲੋਂ ਰਾਜੀਵ ਗਾਂਧੀ ਦੇ ਬੁੱਤ ਨੂੰ ਕਾਲਾ ਕੀਤਾ ਤੇ ਨਾਲ ਹੀ ਹੱਥਾਂ ਨੂੰ ਲਾਲ ਕਰਿਆ ਜਿਸ ਤੋਂ ਬਾਅਦ ਸਿਆਸਤ ਕਾਫੀ ਭੱਖ ਗਈ ਹੈ।

