”ਸਰਕਾਰ ਬਾਲਾਕੋਟ ਵਿਚ ਸਟ੍ਰਾਇਕ ਕਰ ਸਕਦੀ ਹੈ ਤਾਂ ਦਿੱਲੀ ‘ਚ ਹਿੰਸਾ ਕਿਉਂ ਨਹੀਂ ਰੋਕ ਸਕੀ”

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੰਸਦ ਬਜਟ ਸੈਸ਼ਨ ਦੇ ਦੂਜੇ ਚਰਨ ਦਾ ਅੱਜ ਛੇਵਾਂ ਦਿਨ ਹੈ ਅਤੇ ਲੋਕਸਭਾ ਵਿਚ ਦਿੱਲੀ ‘ਚ ਹੋਈ ਹਿੰਸਾ ਦਾ ਮੁੱਦਾ ਗੂੰਜਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਸੰਸਦ ਬਜਟ ਸੈਸ਼ਨ ਦੇ ਦੂਜੇ ਚਰਨ ਦਾ ਅੱਜ ਛੇਵਾਂ ਦਿਨ ਹੈ ਅਤੇ ਲੋਕਸਭਾ ਵਿਚ ਦਿੱਲੀ ‘ਚ ਹੋਈ ਹਿੰਸਾ ਦਾ ਮੁੱਦਾ ਗੂੰਜਿਆ ਹੈ। ਵਿਰੋਧੀ ਪਾਰਟੀਆਂ ਨੇ ਦਿੱਲੀ ਵਿਚ ਵੱਡੇ ਪੱਧਰ ਉੱਤੇ ਵਾਪਰੀ ਹਿੰਸਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਅਤੇ ਇਸੇ ਪਿੱਛੇ ਕੇਂਦਰ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆ ਕਿਹਾ ਹੈ ਕਿ ਜੇਕਰ ਸਰਕਾਰ ਬਾਲਾਕੋਟ ਵਿਚ ਸਟ੍ਰਾਇਕ ਕਰ ਸਕਦੀ ਹੈ ਤਾਂ ਦਿੱਲੀ ਵਿਚ ਹਿੰਸਾ ਕਿਉਂ ਨਹੀਂ ਰੋਕ ਸਕੀ ਹੈ। ਉੱਥੇ ਹੀ ਭਾਜਪਾ ਨੇ ਹਿੰਸਾ ਦਾ ਕਾਰਨ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਨੂੰ ਦੱਸਿਆ ਹੈ।

ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੋਧਰੀ ਨੇ ਦਿੱਲੀ ਹਿੰਸਾ ਉੱਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੂਰਾ ਦੇਸ਼ ਜਾਨਣਾ ਚਾਹੁੰਦਾ ਹੈ ਕਿ ਇਹ ਹਿੰਸਾ ਕਿਵੇਂ ਹੋਈ ਅਤੇ ਆਉਣ ਵਾਲੇ ਸਮੇਂ ਵਿਚ ਅਜਿਹੀ ਹਿੰਸਾ ਨਾ ਹੋਵੇ ਇਸ ਲਈ ਕੇਂਦਰ ਸਰਕਾਰ ਨੇ ਕੀ ਕਦਮ ਚੁੱਕੇ ਹਨ। ਉਨ੍ਹਾਂ ਸਰਕਾਰ ਨੂੰ ਨਿਸ਼ਾਨੇ ਉੱਤੇ ਲੈਂਦਿਆ ਕਿਹਾ ਹੈ ਕਿ ਜੇਕਰ ਸਰਕਾਰ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਨੂੰ ਰੋਕਿਆ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਇੱਥੋਂ ਦੀ ਪੁਲਿਸ ਨੂੰ ਮਾਡਰਨ ਮੰਨਿਆ ਜਾਂਦਾ ਹੈ ਫਿਰ ਅਜਿਹੀ ਘਟਨਾ ਕਿਉਂ ਵਾਪਰੀ ਹੈ। ਅਧੀਰ ਰੰਜਨ ਨੇ ਕਿਹਾ ਕਿ ਦਿੱਲੀ ਵਿਚ ਕਾਨੂੰਨੀ ਵਿਵਸਥਾ ਬਣਾਏ ਰੱਖਣ ਦੀ ਜਿੰਮੇਵਾਰ ਕੇਂਦਰ ਸਰਕਾਰ ਦੀ ਹੈ ਇਸ ਲਈ ਸਰਕਾਰ ਨੂੰ ਜਵਾਬ ਦੇਣਾ ਹੋਵੇਗ ਅਤੇ ਗ੍ਰਹਿ ਮੰਤਰੀ ਹਿੰਸਾ ਵਾਪਰਨ ਵੇਲੇ ਕੀ ਕਰ ਰਹੇ ਸਨ।  ਕਾਂਗਰਸ ਸੰਸਦ ਮੈਂਬਰ ਨੇ ਕਿਹਾ ਕਿ ਜੇਕਰ ਸਰਕਾਰ ਬਾਲਾਕੋਟ ਵਿਚ ਸਟ੍ਰਾਇਕ ਕਰ ਸਕਦੀ ਹੈ ਤਾਂ ਦਿੱਲੀ ਹਿੰਸਾ ਨੂੰ ਕਿਉਂ ਰੋਕ ਸਕਦੀ ਸੀ।

Image result for meenakshi lekhi

ਉੱਥੇ ਹੀ ਭਾਜਪਾ ਨੇ ਦਿੱਲੀ ਵਿਚ ਹੋਈ ਹਿੰਸਾ ਪਿੱਛੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਨੂੰ ਜਿੰਮੇਵਾਰ ਠਹਿਰਾ ਦਿੱਤਾ। ਭਾਜਪਾ ਦੀ ਸੰਸਦ ਮੈਂਬਰ ਮਿਨਾਕਸ਼ੀ ਲੇਖੀ ਨੇ ਕਿਹਾ ਕਿ ਦਿੱਲੀ ਵਿਚ ਹੋਈ ਹਿੰਸਾ ਦਾ ਕਾਰਨ ਸੀਏਏ ਵਿਰੁੱਧ ਹੋ ਰਿਹਾ ਪ੍ਰਦਰਸ਼ਨ ਸੀ। ਉਨ੍ਹਾਂ ਨੇ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਉਸ ਬਿਆਨ ਦਾ ਵੀ ਸਮੱਰਥਨ ਕੀਤਾ ਜੋ ਉਨ੍ਹਾਂ ਨੇ ਹਿੰਸਾ ਤੋਂ ਪਹਿਲਾਂ ਦਿੱਤਾ ਸੀ। ਲੇਖੀ ਨੇ ਕਿਹਾ ਕਿ ਕਪਿਲ ਮਿਸ਼ਰਾ ਦਿੱਲੀ ਹਿੰਸਾ ਪਿੱਛੇ ਜਿੰਮੇਵਾਰ ਨਹੀਂ ਹਨ। ਦੱਸ ਦਈਏ ਕਿ ਸਦਨ ਦੀ ਕਾਰਵਾਈ ਤੋਂ ਪਹਿਲਾ ਸਾਂਝੀ ਪਾਰਟੀ ਮੀਟਿੰਗ ਹੋਈ ਜਿਸ ਵਿਚ ਸੱਤ ਕਾਂਗਰਸੀ ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲੈਣ ਦਾ ਫੈਸਲਾ ਲਿਆ ਗਿਆ।

Leave a Reply

Your email address will not be published. Required fields are marked *