ਮੁੰਬਈ- ਮੁੰਬਈ ਪੁਲਿਸ ਨੇ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ਉੱਤੇ ਦਰਜ ਧੋਖਾਧੜੀ ਦੇ ਮਾਮਲੇ ਵਿਚ ਕਾਰ ਡਿਜ਼ਾਇਨਰ ਦਿਲੀਪ ਛਾਬੜੀਆ ਦੇ ਬੇਟੇ ਬੇਨਿਟੋ ਛਾਬੜੀਆ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੋਨਿਟੋ ਨੂੰ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਮਾਮਲੇ ਵਿਚ ਪੁੱਛਗਿੱਛ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਪੜੋ ਹੋਰ ਖਬਰਾਂ: ਕਸ਼ਮੀਰ ‘ਤੇ ਪਾਕਿ ਨੂੰ ਭਾਰਤ ਦਾ ਠੋਕਵਾਂ ਜਵਾਬ, ਕਿਹਾ-‘ਅੱਗ ਬੁਝਾਉਣ ਵਾਲਾ ਬਣ ਕੇ ਲਾਉਂਦੈ ਅੱਗ’
ਅਧਿਕਾਰੀ ਨੇ ਦੱਸਿਆ ਕਿ ਸ਼ਰਮਾ ਨੇ ਪਿਛਲੇ ਸਾਲ ਮੁੰਬਈ ਪੁਲਿਸ ਦੇ ਸਾਹਮਣੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਦੋਸ਼ ਲਾਇਆ ਸੀ ਕਿ ਦਿਲੀਪ ਛਾਬੜੀਆ ਤੇ ਹੋਰ ਨੇ ਉਨ੍ਹਾਂ ਤੋਂ 5.3 ਕਰੋੜ ਦੀ ਧੋਖਾਧੜੀ ਕੀਤੀ ਹੈ। ਸ਼ਿਕਾਇਤ ਵਿਚ ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਲਏ ਇਕ ਵੈਨਿਟੀ ਬੱਸ ਨੂੰ ਡਿਜ਼ਾਇਨ ਕਰਨ ਦੇ ਲਈ ਮਾਰਚ ਤੇ ਮਈ 2017 ਦੇ ਵਿਚਾਲੇ ਛਾਬੜੀਆ ਨੂੰ ਪੰਜ ਕਰੋੜ ਰੁਪਏ ਦਿੱਤੇ ਸਨ। ਪਰ 2019 ਤੱਕ ਇਸ ਵਿਚ ਕੋਈ ਵਿਕਾਸ ਨਹੀਂ ਹੋਇਆ, ਜਿਸ ਤੋਂ ਬਾਅਦ ਸ਼ਰਮਾ ਨੇ ਐੱਨਸੀਐੱਲਟੀ ਨਾਲ ਸੰਪਰਕ ਕੀਤਾ।
ਪੜੋ ਹੋਰ ਖਬਰਾਂ: ਰੋਹਿਣੀ ਕੋਰਟ ‘ਚ ਗੈਂਗਵਾਰ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਰਾਜਸਥਾਨ ਜੇਲ ਕੀਤਾ ਗਿਆ ਸ਼ਿਫਟ
ਹਾਲਾਂਕਿ ਛਾਬੜੀਆ ਨੇ ਵੈਨਿਟੀ ਬੱਸ ਦੇ ਪਾਰਕਿੰਗ ਚਾਰਜ ਦੇ ਰੂਪ ਵਿਚ ਪਿਛਲੇ ਸਾਲ ਸ਼ਰਮਾ ਨੂੰ 1.20 ਕਰੋੜ ਰੁਪਏ ਦਾ ਬਿੱਲ ਭੇਜਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਸ਼ਿਕਾਇਤ ਦਰਜ ਕਰਾਈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਵਿਚ ਪੁੱਛਗਿੱਛ ਦੌਰਾਨ ਬੋਨਿਟੋ ਛਾਬੜੀਆ ਦੀ ਭੂਮਿਕਾ ਸਾਹਮਣੇ ਆਈ। ਇਸ ਲਈ ਉਨ੍ਹਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਤੇ ਬਾਅਦ ਵਿਚ ਅਪਰਾਧ ਸ਼ਾਖਾ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪਿਛਲੇ ਸਾਲ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਕਈ ਕਰੋੜ ਰੁਪਏ ਦੇ ਵਿੱਤੀ ਘੋਟਾਲੇ ਦੇ ਸਬੰਧ ਵਿਚ ਦਿਲੀਪ ਛਾਬੜੀਆ ਨੂੰ ਗ੍ਰਿਫਤਾਰ ਕੀਤਾ ਸੀ।
ਪੜੋ ਹੋਰ ਖਬਰਾਂ: ਹਰ ਮੰਗਲਵਾਰ ਦੁਪਹਿਰੇ 3 ਵਜੇ ਹੋਇਆ ਕਰੇਗੀ ਕੈਬਨਿਟ ਦੀ ਮੀਟਿੰਗ: ਪੰਜਾਬ ਮੁੱਖ ਮੰਤਰੀ



