ਮਹਿੰਗਾਈ ਦਾ ਵੱਡਾ ਝਟਕਾ, ਥੋਕ ਖਰੀਦਦਾਰਾਂ ਲਈ ਡੀਜ਼ਲ 25 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਅਜੇ ਤੱਕ ਪਰਚੂਨ ਗਾਹਕਾਂ ‘ਤੇ ਕੋਈ ਅਸਰ ਨਹੀਂ ਪਿਆ ਹੈ ਪਰ ਥੋਕ ਉਪਭੋਗਤਾਵਾਂ…

ਨਵੀਂ ਦਿੱਲੀ- ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਅਜੇ ਤੱਕ ਪਰਚੂਨ ਗਾਹਕਾਂ ‘ਤੇ ਕੋਈ ਅਸਰ ਨਹੀਂ ਪਿਆ ਹੈ ਪਰ ਥੋਕ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਥੋਕ ਉਪਭੋਗਤਾਵਾਂ ਲਈ ਡੀਜ਼ਲ ਦੀ ਕੀਮਤ 25 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਪੈਟਰੋਲ ਪੰਪ ‘ਤੇ ਪ੍ਰਚੂਨ ਉਪਭੋਗਤਾਵਾਂ ਲਈ ਰੇਟ ‘ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।

Also Read: ਅਮਰੀਕਾ: ਕਾਰ ਸ਼ੋਅ ਦੌਰਾਨ ਗੋਲੀਬਾਰੀ, 1 ਦੀ ਮੌਤ ਤੇ ਕਈ ਜ਼ਖਮੀ

ਇੰਨੇ ਹੋ ਗਏ ਰੇਟ
ਦਿੱਲੀ ਵਿੱਚ ਥੋਕ ਉਪਭੋਗਤਾਵਾਂ ਲਈ ਡੀਜ਼ਲ ਦੀ ਕੀਮਤ 115 ਰੁਪਏ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪੈਟਰੋਲ ਪੰਪਾਂ ‘ਤੇ ਡੀਜ਼ਲ 86.67 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮੁੰਬਈ ‘ਚ ਥੋਕ ਉਪਭੋਗਤਾਵਾਂ ਨੂੰ ਵੇਚੇ ਜਾ ਰਹੇ ਡੀਜ਼ਲ ਦੀ ਕੀਮਤ 122.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਪੈਟਰੋਲ ਪੰਪਾਂ ‘ਤੇ ਵੇਚੇ ਜਾ ਰਹੇ ਡੀਜ਼ਲ ਦੀ ਕੀਮਤ 94.14 ਰੁਪਏ ਪ੍ਰਤੀ ਲੀਟਰ ਹੈ।

Also Read: ਹਰਿਆਣਾ ‘ਚ ਵਾਪਰਿਆ ਹਾਦਸਾ, ਪਿਕਅੱਪ ਜੀਪ ਪਲਟਣ ਕਾਰਨ 3 ਔਰਤਾਂ ਦੀ ਮੌਤ

ਥੋਕ ਗਾਹਕਾਂ ਬਾਰੇ ਜਾਣੋ
ਰੱਖਿਆ, ਰੇਲਵੇ ਅਤੇ ਟਰਾਂਸਪੋਰਟ ਕਾਰਪੋਰੇਸ਼ਨ, ਪਾਵਰ ਪਲਾਂਟ, ਸੀਮਿੰਟ ਪਲਾਂਟ ਅਤੇ ਕੈਮੀਕਲ ਪਲਾਂਟ ਮੁੱਖ ਤੌਰ ‘ਤੇ ਥੋਕ ਗਾਹਕਾਂ ਵਿੱਚ ਸ਼ਾਮਲ ਹਨ। ਤੇਲ ਮਾਰਕੀਟਿੰਗ ਕੰਪਨੀਆਂ ਤੇਲ ਦੀ ਉੱਚ ਮਾਤਰਾ ਦੀ ਖਪਤ ਕਰਨ ਵਾਲੇ ਗਾਹਕਾਂ ਦੀਆਂ ਲੋੜਾਂ ਨੂੰ ਵੱਖਰੇ ਤੌਰ ‘ਤੇ ਪੂਰਾ ਕਰਦੀਆਂ ਹਨ। ਕੰਪਨੀਆਂ ਇਨ੍ਹਾਂ ਗਾਹਕਾਂ ਲਈ ਤੇਲ ਦੀ ਸਟੋਰੇਜ ਅਤੇ ਸੰਭਾਲਣ ਲਈ ਵਿਸ਼ੇਸ਼ ਪ੍ਰਬੰਧ ਕਰਦੀਆਂ ਹਨ।

Also Read: ਬੁਰੇ ਫਸੇ ਇਮਰਾਨ ਖਾਨ, ਵਿਰੋਧੀ ਧਿਰ ਨੇ OIC ਮੀਟਿੰਗ ‘ਚ ਰੁਕਾਵਟ ਪਾਉਣ ਦੀ ਦਿੱਤੀ ਚੇਤਾਵਨੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 136 ਦਿਨਾਂ ਤੋਂ ਸਥਿਰ
ਦੁਨੀਆ ਭਰ ‘ਚ ਤੇਲ ਅਤੇ ਈਂਧਨ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਇਸ ਦੇ ਬਾਵਜੂਦ, PSU ਤੇਲ ਕੰਪਨੀਆਂ ਨੇ 4 ਨਵੰਬਰ, 2021 ਤੋਂ ਪ੍ਰਚੂਨ ਗਾਹਕਾਂ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ।

ਪੈਟਰੋਲ ਪੰਪਾਂ ਦੀ ਵਧੀ ਵਿਕਰੀ
ਇਸ ਮਹੀਨੇ ਪੈਟਰੋਲ ਪੰਪਾਂ ‘ਤੇ ਈਂਧਨ ਦੀ ਵਿਕਰੀ ਵਧੀ ਹੈ। ਇਸ ਦਾ ਕਾਰਨ ਇਹ ਹੈ ਕਿ ਬੱਸ ਆਪਰੇਟਰਾਂ ਅਤੇ ਮਾਲਜ਼ ਵਰਗੇ ਥੋਕ ਉਪਭੋਗਤਾ ਤੇਲ ਕੰਪਨੀਆਂ ਤੋਂ ਤੇਲ ਮੰਗਵਾਉਣ ਦੀ ਬਜਾਏ ਪੈਟਰੋਲ ਪੰਪਾਂ ਤੋਂ ਈਂਧਨ ਖਰੀਦ ਰਹੇ ਹਨ। ਇਸ ਨਾਲ ਰਿਟੇਲਰਾਂ ਦਾ ਘਾਟਾ ਹੋਰ ਵਧ ਗਿਆ ਹੈ।

Leave a Reply

Your email address will not be published. Required fields are marked *