ਨੋਇਡਾ– ਨੋਇਡਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਚਾਰ ਸਾਲ ਦੀ ਮਾਸੂਮ ਬੱਚੀ ਨੇ ਆਪਣੇ 8 ਮਹੀਨੇ ਦੇ ਛੋਟੇ ਭਰਾ ਨੂੰ ਪਾਣੀ ਸਮਝ ਕੇ ਡੀਜ਼ਲ ਪਿਲਾ ਦਿੱਤਾ। ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ। ਇਹ ਘਟਨਾ ਨੋਇਡਾ ਦੇ ਸੈਕਟਰ 63 ਇਲਾਕੇ ਦੇ ਪਿੰਡ ਛਿਜਰਸੀ ਦੀ ਹੈ।
Also Read: ‘ਸ਼ਮਸ਼ੇਰਾ’ ਦਾ ਟ੍ਰੇਲਰ ਹੋਇਆ ਰਿਲੀਜ਼, ਡਕੈਤ ਦੇ ਰੋਲ ‘ਚ ਰਣਬੀਰ ਮਚਾਉਣਗੇ ਧਮਾਲ
ਪੀੜਤ ਪਰਿਵਾਰ ਮੂਲ ਰੂਪ ਤੋਂ ਹਰਦੋਈ ਦਾ ਰਹਿਣ ਵਾਲਾ ਹੈ। ਪਰ ਛਿਜਰਸੀ ਪਿੰਡ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਇਹ ਘਟਨਾ ਬੀਤੇ ਸੋਮਵਾਰ ਦੀ ਦੱਸੀ ਜਾ ਰਹੀ ਹੈ। ਘਰ ਵਿੱਚ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ। ਅਚਾਨਕ 8 ਮਹੀਨੇ ਦੇ ਮਾਸੂਮ ਨੇ ਰੋਣਾ ਸ਼ੁਰੂ ਕਰ ਦਿੱਤਾ। ਭਰਾ ਨੂੰ ਰੋਂਦਾ ਦੇਖ ਕੇ ਭੈਣ ਨੇ ਕੋਲ ਪਈ ਬੋਤਲ ਚੁੱਕ ਕੇ ਪਾਣੀ ਪਿਲਾਉਣ ਲੱਗੀ। ਕੁੜੀ ਨੂੰ ਪਤਾ ਨਹੀਂ ਸੀ ਕਿ ਉਸ ਵਿਚ ਪਾਣੀ ਨਹੀਂ ਡੀਜ਼ਲ ਹੈ।
Also Read: ਸਿੱਧੂ ਮੂਸੇਵਾਲਾ ਦੇ SYL ਗੀਤ ਦੇ ਹੱਕ ‘ਚ ਆਏ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ
ਮਾਸੂਮ ਨੇ ਡੀਜ਼ਲ ਪੀਂਦਿਆਂ ਹੀ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਾਰੇ ਪਰਿਵਾਰਕ ਮੈਂਬਰ ਮਾਸੂਮ ਕੋਲ ਆਏ, ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਨੇ ਮਾਸੂਮ ਨੂੰ ਪਾਣੀ ਦੀ ਬਜਾਏ ਡੀਜ਼ਲ ਦੇ ਦਿੱਤਾ। ਤੁਰੰਤ ਪਰਿਵਾਰ ਵਾਲੇ ਮਾਸੂਮ ਨੂੰ ਹਸਪਤਾਲ ਲੈ ਗਏ ਪਰ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਥਾਣਾ ਕੋਤਵਾਲੀ ਸੈਕਟਰ 63 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ 4 ਸਾਲ ਦੀ ਭੈਣ ਨੇ ਬੋਤਲ ‘ਚ ਰੱਖੇ ਡੀਜ਼ਲ ਨੂੰ ਪਾਣੀ ਸਮਝ ਕੇ ਆਪਣੇ ਭਰਾ ਨੂੰ ਦੇ ਦਿੱਤਾ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।



