Dhurandhar : ਬਾਕਸ ਆਫਿਸ ‘ਤੇ ਤੋੜੇ ਸਾਰੇ ਰਿਕਾਰਡ ਬਣੀ ਭਾਰਤ ਦੀ ਨੰਬਰ-1 ਬਾਲੀਵੁੱਡ ਫਿਲਮ

ਮੁੰਬਈ: ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਧੁਰੰਧਰ’ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਹੈ। ਸਿਨੇਮਾਘਰਾਂ ਵਿੱਚ ਆਪਣੇ 22ਵੇਂ ਦਿਨ ਨੂੰ ਇਸ ਫਿਲਮ…

Dhurandhar

ਮੁੰਬਈ: ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਧੁਰੰਧਰ’ ਨੇ ਬਾਕਸ ਆਫਿਸ ‘ਤੇ ਇਤਿਹਾਸ ਰਚ ਦਿੱਤਾ ਹੈ। ਸਿਨੇਮਾਘਰਾਂ ਵਿੱਚ ਆਪਣੇ 22ਵੇਂ ਦਿਨ ਨੂੰ ਇਸ ਫਿਲਮ ਨੇ ਇੱਕ ਅਜਿਹਾ ਮੀਲ ਪੱਥਰ ਪਾਰ ਕੀਤਾ ਹੈ ਜਿਸ ਨੇ ਪੂਰੀ ਫਿਲਮ ਇੰਡਸਟਰੀ ਨੂੰ ਹੈਰਾਨ ਕਰ ਦਿੱਤਾ ਹੈ। 648 ਕਰੋੜ ਰੁਪਏ ਦੀ ਕਮਾਈ ਦੇ ਨਾਲ ‘ਧੁਰੰਧਰ’ ਹੁਣ ਭਾਰਤ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ।

ਪਛਾੜਿਆ ਮਸ਼ਹੂਰ ਫਿਲਮਾਂ ਨੂੰ

ਰਣਵੀਰ ਸਿੰਘ ਸਟਾਰਰ ਇਸ ਫਿਲਮ ਨੇ ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ (640 ਕਰੋੜ) ਦੇ ਦੋ ਸਾਲ ਪੁਰਾਣੇ ਰਿਕਾਰਡ ਨੂੰ ਮਾਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ‘ਧੁਰੰਧਰ’ ਨੇ ਵਿੱਕੀ ਕੌਸ਼ਲ ਦੀ ‘ਛਾਵਾ’ (601 ਕਰੋੜ) ਅਤੇ ਸ਼ਰਧਾ ਕਪੂਰ ਦੀ ‘ਸਤਰੀ 2’ (598 ਕਰੋੜ) ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਪਿੱਛੇ ਛੱਡ ਦਿੱਤਾ ਸੀ। ਹੁਣ ਇਸ ਦੀ ਅਗਲੀ ਟੱਕਰ ‘ਪੁਸ਼ਪਾ 2: ਦ ਰੂਲ’ ਨਾਲ ਮੰਨੀ ਜਾ ਰਹੀ ਹੈ, ਜੋ ਹਿੰਦੀ ਬੈਲਟ ਵਿੱਚ 812 ਕਰੋੜ ਦੇ ਨਾਲ ਅੱਗੇ ਹੈ।

500 ਕਰੋੜ ਕਲੱਬ ਦਾ ਇਤਿਹਾਸ

ਬਾਲੀਵੁੱਡ ਵਿੱਚ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ‘ਐਨੀਮਲ’ (553 ਕਰੋੜ), ‘ਪਠਾਨ’ (543 ਕਰੋੜ) ਅਤੇ ‘ਗਦਰ 2’ (525 ਕਰੋੜ) ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਦੀ ‘ਪਠਾਨ’ ਇਸ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਫਿਲਮ ਸੀ। ਇਸ ਤੋਂ ਪਹਿਲਾਂ ਲਗਭਗ 7 ਸਾਲਾਂ ਤੱਕ ਆਮਿਰ ਖਾਨ ਦੀ ‘ਦੰਗਲ’ (387 ਕਰੋੜ) ਦਾ ਰਿਕਾਰਡ ਕਾਇਮ ਰਿਹਾ ਸੀ।

ਪੈਨ-ਇੰਡੀਆ ਅਤੇ ਹਾਲੀਵੁੱਡ ਦਾ ਮੁਕਾਬਲਾ

ਜੇਕਰ ਸਾਰੀਆਂ ਭਾਸ਼ਾਵਾਂ ਦੀ ਗੱਲ ਕਰੀਏ ਤਾਂ ‘ਪੁਸ਼ਪਾ 2’ 1234 ਕਰੋੜ ਦੀ ਕਮਾਈ ਨਾਲ ਭਾਰਤ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ‘ਬਾਹੂਬਲੀ 2’ ਇਕਲੌਤੀ ਅਜਿਹੀ ਫਿਲਮ ਹੈ ਜਿਸ ਨੇ ਭਾਰਤੀ ਬਾਕਸ ਆਫਿਸ ‘ਤੇ 1000 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਦੂਜੇ ਪਾਸੇ, ਹਾਲੀਵੁੱਡ ਫਿਲਮਾਂ ਵਿੱਚੋਂ ‘ਅਵਤਾਰ: ਦ ਵੇਅ ਆਫ ਵਾਟਰ’ 391 ਕਰੋੜ ਦੀ ਕਮਾਈ ਨਾਲ ਭਾਰਤ ਵਿੱਚ ਸਭ ਤੋਂ ਸਫਲ ਰਹੀ ਹੈ।

ਕੀ ਹੈ ਧੁਰੰਧਰਦੀ ਕਹਾਣੀ?

ਇਸ ਸਪਾਈ ਥ੍ਰਿਲਰ ਫਿਲਮ ਵਿੱਚ ਰਣਵੀਰ ਸਿੰਘ ਨੇ ‘ਹਮਜ਼ਾ’ ਨਾਮਕ ਇੱਕ ਭਾਰਤੀ ਜਾਸੂਸ ਦਾ ਕਿਰਦਾਰ ਨਿਭਾਇਆ ਹੈ, ਜੋ ਕਰਾਚੀ ਦੇ ਅੱਤਵਾਦੀ ਸੰਗਠਨਾਂ ਵਿੱਚ ਘੁਸਪੈਠ ਕਰਦਾ ਹੈ। ਫਿਲਮ ਵਿੱਚ ਅਕਸ਼ੈ ਖੰਨਾ, ਅਰਜੁਨ ਰਾਮਪਾਲ, ਸੰਜੇ ਦੱਤ ਅਤੇ ਆਰ. ਮਾਧਵਨ ਵਰਗੇ ਦਿੱਗਜ ਕਲਾਕਾਰ ਅਹਿਮ ਭੂਮਿਕਾਵਾਂ ਵਿੱਚ ਹਨ। ਫੈਨਜ਼ ਲਈ ਖੁਸ਼ਖਬਰੀ ਇਹ ਹੈ ਕਿ ਇਸ ਫਿਲਮ ਦਾ ਦੂਜਾ ਭਾਗ ਮਾਰਚ 2026 ਵਿੱਚ ਰਿਲੀਜ਼ ਹੋਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ :  https://livingindianews.co.in/firing-second-firing-at-immigration-center-in-24-hours-shots-fired-when-ransom-not-paid/

ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ

Leave a Reply

Your email address will not be published. Required fields are marked *