DGP ਹਰਜਿੰਦਰ ਸਿੰਘ ਆਖਿਰ ਹਾਰੇ ਜ਼ਿੰਦਗੀ ਦੀ ਜੰਗ, ਲੁਧਿਆਣਾ ਹਸਪਤਾਲ ਵਿਚ ਹੋਈ ਮੌਤ

ਲੁਧਿਆਣਾ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਤੋਂ ਇਲਾਜ ਲਈ ਪੈਸੇ ਮੁਹੱਈਆ ਕਰਵਾਉਣ ਦੀ ਅਪੀਲ ਕਰਨ ਵਾਲੇ DSP ਹਰਜਿੰਦਰ…

ਲੁਧਿਆਣਾ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਤੋਂ ਇਲਾਜ ਲਈ ਪੈਸੇ ਮੁਹੱਈਆ ਕਰਵਾਉਣ ਦੀ ਅਪੀਲ ਕਰਨ ਵਾਲੇ DSP ਹਰਜਿੰਦਰ ਸਿੰਘ (Harjinder Singh) ਨੇ ਆਖਿਰਕਾਰ ਬੁੱਧਵਾਰ ਨੂੰ ਲੁਧਿਆਣਾ (Ludhiana) ਵਿਚ ਦਮ ਤੋੜ ਦਿੱਤਾ। ਕੋਰੋਨਾ ਇਨਫੈਕਟਿਡ (Corona Infected) ਹੋਣ ਪਿੱਛੋਂ ਉਹ 6 ਅਪ੍ਰੈਲ ਤੋਂ ਲੁਧਿਆਣਾ ਦੇ ਐੱਸ.ਪੀ.ਐੱਸ. ਹਸਪਤਾਲ ਵਿਚ ਦਾਖਲ ਸਨ। ਡਾਕਟਰਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਫੇਫੜੇ ਟਰਾਂਸਪਲਾਂਟ (Transplant) ਕਰਵਾਉਣ ਦੀ ਲੋੜ ਹੈ। ਇਸ ਦੇ ਲਈ ਲਗਭਗ 80 ਲੱਖ ਰੁਪਏ ਦੀ ਲੋੜ ਸੀ।

Ludhiana DSP who sought CM's help for post-Covid lung transplant dead -  Hindustan Times

ਪੰਜਾਬ ਕਾਂਗਰਸ ‘ਚ ਖਤਮ ਹੋਵੇਗਾ ਅੰਦਰੂਨੀ ਕਲੇਸ਼, ਖੜਗੇ ਕਮੇਟੀ ਨੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ

ਡੀ.ਐੱਸ.ਪੀ. ਹਰਜਿੰਦਰ ਸਿੰਘ ਲੁਧਿਆਣਾ ਸੈਂਟਰਲ ਜੇਲ ਵਿਚ ਤਾਇਨਾਤ ਸਨ। ਉਥੇ ਹੀ ਡਿਊਟੀ ਦੌਰਾਨ ਉਹ ਕੋਰੋਨਾ ਪਾਜ਼ੇਟਿਵ (Corona Positive) ਹੋ ਗਏ। 6 ਅਪ੍ਰੈਲ ਨੂੰ ਉਨ੍ਹਾਂ ਨੂੰ ਸਤਗੁਰੂ ਪ੍ਰਤਾਪ ਸਿੰਘ (ਐੱਸ.ਪੀ.ਐੱਸ.) ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਥੇ ਹੀ 21 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ, ਪਰ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਸਾਹ ਲੈਣ ਵਿਚ ਤਕਲੀਫ ਸੀ। ਇਸ ਦੌਰਾਨ 9 ਮਈ ਤੱਕ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ। ਫਿਰ ਵੀ ਹਾਲਤ ਵਿਚ ਕੋਈ ਸੁਧਾਰ ਨਹੀਂ ਆਇਆ ਤਾਂ 10 ਮਈ ਨੂੰ ਡਾਕਟਰਸ (Doctors) ਨੇ ਦੱਸਿਆ ਕਿ ਉਨ੍ਹਾਂ ਦੇ ਲੰਗਸ ਟਰਾਂਸਪਲਾਂਟ ਕਰਵਾਉਣਾ ਪਵੇਗਾ, ਜਿਸ ਦਾ ਖਰਚ 80 ਲੱਖ ਰੁਪਏ ਦੇ ਕਰੀਬ ਹੈ। ਹਰ ਪਾਸਿਓਂ ਆਸ ਛੱਡ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਵਿਭਾਗ ਵਿਚ ਗੱਲ ਕੀਤੀ।

Ready to resign or be dismissed than bow to injustice to farmers': Capt  Amarinder Singh | Cities News,The Indian Express

ਗੈਂਗਸਟਰ ਜੈਪਾਲ ਤੇ ਜੱਸੀ ਦੇ ਐਨਕਾਉਂਟਰ ‘ਤੇ ਦਲਜੀਤ ਚੀਮਾ ਨੇ ਚੁੱਕੇ ਸਵਾਲ

ਅਧਿਕਾਰੀਆਂ ਨੇ ਉਨ੍ਹਾਂ ਤੋਂ ਡਾਕਟਰ ਤੋਂ ਲਿਖਵਾ ਕੇ ਲਿਆਉਣ ਲਈ ਕਿਹਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਵਿਭਾਗ ਉਨ੍ਹਾਂ ਦੇ ਇਲਾਜ ਲਈ 30 ਲੱਖ ਤੋਂ ਜ਼ਿਆਦਾ ਨਹੀਂ ਦੇ ਸਕਦਾ ਹੈ। ਇਸੇ ਦੇ ਚੱਲਦੇ ਹਰਜਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਵਿਚ ਸੂਬੇ ਦੀ ਸਰਕਾਰ ਤੋਂ ਇਲਾਜ ਵਿਚ ਮਦਦ ਦੀ ਗੁਹਾਰ ਲਗਾਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ DGP ਅਤੇ ਹੋਰ ਅਧਿਕਾਰੀਆਂ ਦੇ ਮਾਮਲੇ ਗੁਹਾਰ ਲਗਾਈ। ਰੋਸ ਵਿਚ ਪਰਿਵਾਰ ਨੇ ਇਥੋਂ ਤੱਕ ਕਿਹਾ ਕਿ ਅਧਿਕਾਰੀ ਦੀ ਮੌਤ ਤੋਂ ਬਾਅਦ ਐਕਸਗ੍ਰੇਸ਼ੀਆ ਗ੍ਰਾਂਟ ਦੇ ਕੇ ਵਾਹਵਾਹੀ ਲੁੱਟਣ ਦਾ ਕੀ ਫਾਇਦਾ, ਜਦੋਂ ਕਿ ਸਮਾਂ ਰਹਿੰਦੇ ਇਲਾਜ ਕਰਵਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ।

Leave a Reply

Your email address will not be published. Required fields are marked *